ਵਾਗਭੱਟ ਵੈਲਨੈੱਸ ਵ ਆਯੁਸ਼ ਰਿਸਰਚ ਸੈਂਟਰ ਵੱਲੋਂ ਫਰੀ ਮੈਡੀਕਲ ਕੈਂਪ ਦਾ ਆਯੋਜਨ

 ਸ਼੍ਰੀ ਖੁਸ਼ਹਾਲ ਦਾਸ ਯੂਨੀਵਰਸਿਟੀ, ਹਨੂੰਮਾਨਗੜ੍ਹ ਦੇ ਵਾਗਭੱਟ ਵੈਲਨੈੱਸ ਵ ਆਯੁਸ਼ ਰਿਸਰਚ ਸੈਂਟਰ ਵੱਲੋਂ ਰੋਡ ਵੈਂਸ ਪੈਲੇਸ, ਫਾਜ਼ਿਲਕਾ ਵਿਖੇ ਫਰੀ ਮੈਡੀਕਲ ਪਰਾਮਰਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ੍ਰੀ ਬਾਬੂ ਲਾਲ ਜੁਨੇਜਾ ਜੀ ਦੀ ਦੇਖ-ਰੇਖ ਹੇਠ ਲਗਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਜੀ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਸ਼ਿਰਕਤ ਕੀਤੀ।


ਕੈਂਪ ਦੌਰਾਨ ਨਾੜੀ ਪ੍ਰੀਖਣ, ਵਾਗਭੱਟ ਅੰਮ੍ਰਿਤ ਕਾੜ੍ਹਾ, ਸ਼ੂਗਰ-ਬੀ.ਪੀ. ਜਾਂਚ, ਯੋਗਾ ਸਲਾਹ ਅਤੇ ਮਾਹਰ ਡਾਕਟਰਾਂ ਵੱਲੋਂ ਫਰੀ ਪਰਾਮਰਸ਼ ਦਿੱਤਾ ਗਿਆ।ਇਸ ਮੌਕੇ ਮੈਡਮ ਖੁਸ਼ਬੂ ਸਾਵਨਾ ਨੇ ਕਿਹਾ ਕਿ “ਵਾਗਭੱਟ ਵੈਲਨੈੱਸ ਵੱਲੋਂ ਲਗਾਇਆ ਗਿਆ ਇਹ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਅੱਜ ਦੇ ਸਮੇਂ ਵਿੱਚ ਆਯੁਰਵੈਦ ਅਤੇ ਨੈਚੁਰੋਪੈਥੀ ਰਾਹੀਂ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਅਜਿਹੇ ਕੈਂਪਾਂ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਮੈਂ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੰਦੀ ਹਾਂਇਸ ਮੌਕੇ ਤੇ ਸੁਨਿਲ ਮੈਣੀ ਐਮ ਸੀ ਸੰਦੀਪ ਚਲਾਣਾ ਐਮ ਸੀ ਸੋਮਾ ਐਮ ਸੀ ਪਿੰਦਰ ਸਿੰਘ ਬਬਲੀ ਰੇਵੜੀਆਂ ਸ਼ੇਖਰ ਕੁਮਾਰ ਆਸ਼ਾ ਰਾਣੀ ਕੁਸਮ ਲਤਾ ਵਿਜੇ ਨਾਗਪਾਲ ਮੌਜੂਦ ਸੀ

Leave a Reply

Your email address will not be published. Required fields are marked *