ਮਿਸ਼ਨ ਕਲੀਨ ਪੰਜਾਬ ਮੁਹਿੰਮ ਦੇ ਦੂਜੇ ਪੜਾਅ ਤਹਿਤ ਫਾਜ਼ਿਲਕਾ ਨੂੰ ਸਾਫ਼ ਸੁੱਥਰਾ ਬਣਾਉਣ ਹਿੱਤ ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਨੇ ਵਾਰਡ ਨੰਬਰ 25 (ਨਵੀ ਅਬਾਦੀ)ਵਿਖੇ ਨਗਰ ਕੌਂਸਲ ਦੀ ਟੀਮ ਖਾਸ ਕਰ ਸਫਾਈ ਸਫ਼ਾਈ ਸੇਵਕਾਂ ਦੀ ਮਦਦ ਨਾਂਲ ਸਫਾਈ ਮੁਹਿਮ ਨੂੰ ਹੋਰ ਅੱਗੇ ਵਧਾਇਆ।ਇਸ ਦੌਰਾਨ ਜਿੱਥੇ ਉਨ੍ਹਾਂ ਨਵੀਂ ਆਬਾਦੀ ਵਾਰਡ ਨੰਬਰ 25 ਦੀ ਸਫਾਈ ਕਰਵਾਈ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਸਾਫ ਸਫਾਈ ਬਾਰੇ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ ਸੁੱਥਰਾ ਬਣਾਉਣ ਦੇ ਮਕਸਦ ਨਾਲ ਇਹ ਮੁਹਿੰਮ ਆਰੰਭੀ ਗਈ ਹੈ। ਇਸੇ ਤਹਿਤ ਹੀ ਲਗਾਤਾਰ ਫਾਜਿਲਕਾ ਸ਼ਹਿਰ ਦੀ ਸਫਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਏਰੀਏ ਵਿੱਚ ਗੰਦਗੀ ਨੂੰ ਦੇਖਦਿਆਂ ਤੇ ਇੱਥੋ ਦੇ ਲੋਕਾਂ ਦੀ ਮੰਗ ਤੇ ਆਈ ਸ਼ਿਕਾਇਤ ਨੂੰ ਦੇਖਦਿਆਂ ਅੱਜ ਨਵੀਂ ਆਬਾਦੀ ਦੀ ਸਫਾਈ ਕਰਵਾਈ ਗਈ ਹੈ।
ਉਨ੍ਹਾਂ ਸ਼ਹਿਰ ਨੂੰ ਸ਼ਹਿਰ ਨੂੰ ਸਾਫ ਸੁਥਰਾ ਤੇ ਕੱਚਰਾ ਮੁਕਤ ਬਣਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਤੇ ਨਗਰ ਕੌਂਸਲ ਫਾਜ਼ਿਲਕਾ ਦੀ ਟੀਮ ਨੂੰ ਸਹਿਯੋਗ ਦੇਣ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਬਰਕਰਾਰ ਰੱਖਦਿਆਂ ਆਪਣੇ ਘਰਾਂ ਦਾ ਕਚਰਾ ਵੇਸਟ ਕੁਲੈਕਟਰ ਨੂੰ ਹੀ ਦੇਣ।
ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀ, ਸਫਾਈ ਸੇਵਕ, ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਡਾ. ਸੰਦੀਪ, ਸ੍ਰੀ. ਅਨਿਲ ਸੇਠੀ, ਸਿਡਾਨਾ, ਵਾਰਡ ਵਰਕਰ, ਇੰਚਾਰਜ ਤੇ ਐੱਮ.ਸੀ ਸਾਹਿਬਾਨ ਵੀ ਮੌਜੂਦ ਸਨ।