ਮੈਡਮ ਖੁਸ਼ਬੂ ਸਾਵਨ ਸੁੱਖਾ ਸਵਨਾ ਵੱਲੋਂ ਪਿੰਡ ਲੱਖੇਵਾਲੀ ਢਾਬ ਤੋ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 2 ਬੱਸਾਂ ਰਵਾਨਾ ਕੀਤੀ ਗਈ

ਪੰਜਾਬ ਸਰਕਾਰ ਦੀ “ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ”* ਤਹਿਤ ਅੱਜ ਪਿੰਡ ਲੱਖੇਵਾਲੀ ਢਾਬ  ਤੋਂ 2 ਬੱਸਾਂ ਤੀਰਥ ਸਥਾਨ ਲਈ ਰਾਵਣਾ ਕੀਤੀਆਂ ਗਈਆਂ। ਇਸ ਮੌਕੇ ਮੈਡਮ ਖੁਸ਼ਬੂ ਸਾਵਨ ਸੁੱਖਾ ਸਵਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ|
ਉਨ੍ਹਾਂ ਸ਼ਰਧਾਲੂਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ  ਦੱਸਿਆ ਕਿ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ , ਦੁਰਗਿਆਨਾ ਮੰਦਿਰ, ਜਲਿਆ ਵਾਲਾ ਬਾਗ, ਰਾਮਤੀਰਥ ਮੰਦਿਰ ਅਤੇ ਕਈ ਗੁਰੂਧਾਮਾਂ ਦੇ ਦਰਸ਼ਨ ਕਰਨਗੇ| ਉਨ੍ਹਾਂ ਕਿਹਾ ਕਿ ਤੀਰਥ ਸਥਾਨਾਂ ਦੇ ਦਰਸ਼ਨਾਂ ਤੋਂ ਇਲਾਵਾ ਰਹਿਣ-ਸਹਿਣ, ਖਾਣ -ਪੀਣ  ਦਾ ਵਧੀਆ ਤੇ ਮੁਫਤ ਪ੍ਰਬੰਧ ਪੰਜਾਬ ਸਰਕਾਰ ਵਲੋ ਕੀਤਾ ਗਿਆ ਹੈ|


ਯਾਤਰੀਆਂ ਲਈ ਆਵਾਜਾਈ, ਰਹਿਣ-ਸਹਿਣ ਤੇ ਭੋਜਨ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਬਜੁਰਗ ਅਵਸਥਾ ਵਿਚ ਸ਼ਰਧਾਲੂ ਤੀਰਥ ਸਥਾਨਾਂ ਵਿਖੇ ਜਾਣ ਤੋਂ ਵਾਂਝੇ ਰਹਿ ਜਾਂਦੇ ਸਨ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਲੋਕਾਂ ਅਤੇ ਧਾਰਮਿਕ ਸ਼ਰਧਾਲੂਆਂ ਨੂੰ ਆਸਾਨ, ਸੁਰੱਖਿਅਤ ਅਤੇ ਮੁਫ਼ਤ ਤੀਰਥ ਦਰਸ਼ਨ ਕਰਵਾਉਣਾ ਹੈ।
ਇਸ ਮੌਕੇ ਤੇ ਅਮਿਤ ਰਿਣਵਾ ਜੀ ਮਾਰਕੀਟ ਕਮੇਟੀ ਚੇਅਰਮੈਨ, ਬਲਾਕ ਪ੍ਰਧਾਨ ਸ੍ਰੀ ਦਲੀਪ ਸਹਾਰਨ ਜੀ ਲੱਖੇ ਵਾਲੀ ਢਾਬ ਤੋ ਸਰਪੰਚ ਧੰਨਰਾਜ ਜੀ ਸਿਹਾਗ, ਨੇਤ ਰਾਮ ਜੀ ਸਿਹਾਗ਼ ਪੰਚ ਸਾਹਿਬਾਨ ਵਰਕਰ ਸਾਹਿਬਾਨ  ਸੁਨੀਲ ਸੱਚਦੇਵਾ ਵਾਰਡ ਇਨਚਾਰਜ ਬਿੱਟੂ ਸੇਤੀਆ ਅਜੇ ਪਾਰੇਵਾ ਕਿਰਨ ਬਲਾਕ ਪ੍ਰਧਾਨ ਵੋਮੈਨ ਵਿੰਗ ਮੌਜੂਦ ਸੀ

Leave a Reply

Your email address will not be published. Required fields are marked *