ਵਧੀਕ ਡਿਪਟੀ ਕਮਿਸ਼ਨਰ ਵਿਕਾਸ ਫਾਜ਼ਿਲਕਾ ਸ.ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਮਿਤੀ 28/04/2026 ਨੂੰ ਵਿਧਾਨ ਸਭਾ ਚੋਣ ਹਲਕਾ 082- ਬੱਲੂਆਣਾ,81- ਅਬੋਹਰ ਵਿੱਚ ਡਰੱਗ ਅਤੇ ਸੋਸ਼ਓ ਇਕੱਨੋਮਿਕ ਸਰਵੇ ਦੀ ਗਿਣਤੀਕਾਰ ਅਤੇ ਸੁਪਰਵਾਇਜਰ ਨੂੰ ਟ੍ਰੇਨਿੰਗ ਦਿਤੀ ਗਈ।

ਇਸ ਟ੍ਰੇਨਿੰਗ ਵਿਚ ਸਰਵੇ ਐਪ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਅਤੇ ਗਿਣਤੀਕਾਰਾ ਵਲੋਂ ਵੱਧ ਚੜ ਕੇ ਹਿਸਾ ਲਿਆ ਗਿਆ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਗਿਣਤੀਕਾਰਾਂ ਵੱਲੋਂ ਹਰ ਘਰ ਵਿੱਚ ਜਾ ਕੇ ਡਰੱਗ ਅਤੇ ਸੋਸ਼ਓ ਇਕੱਨੋਮਿਕ ਸਰਵੇ ਕੀਤਾ ਜਾਣਾ ਹੈ। ਕਿਸੇ ਵੀ ਤਰ੍ਹਾਂ ਦੀ ਸ਼ੰਕਾ ਜਾਂ ਸਲਾਹ ਵਾਸਤੇ ਦਫ਼ਤਰ ਵੱਲੋਂ ਜਾਰੀ ਹੈਲਪ ਲਾਈਨ ਨੰਬਰ 96466-98926 ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

