ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤੇ ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਸਕੂਲ ਬੱਸਾਂ ਦੀ ਚੈਕਿੰਗ ਜਾਰੀ

ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤੇ ਸੇਫ ਸਕੂਲ ਵਾਹਨ ਦੀ ਟੀਮ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਚਲਾਨ ਕਟੇ ਜਾ ਰਹੇ ਹਨ ਅਤੇ ਖਰਾਬ ਬੱਸਾਂ ਨੂੰ ਜਬਤ ਕੀਤਾ ਜਾ ਰਿਹਾ ਹੈ।  

ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਟੀਮ ਵੱਲੋ ਫਾਜ਼ਿਲਕਾ ਵਿਖੇ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਫਾਜ਼ਿਲਕਾ 05 ਚਲਾਨ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਵੈਨ ਡਰਾਈਵਰਾਂ ਨੂੰ ਜਾਗਰੂਕ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੀ ਪਾਲਣਾ ਸਖਤੀ ਨਾਲ ਲਾਗੂ ਹੋ ਰਹੀ ਹੈ ਅਤੇ ਇਸ ਸਬੰਧੀ ਕੋਈ ਵੀ ਅਣਗਹਿਲੀ ਸਬੰਧੀ ਛੂਟ ਦੇਣਾ ਯੋਗ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਬੱਚਿਆਂ ਦੇ ਪਰਿਵਾਰਾਂ ਅਤੇ ਸਕੂਲਾਂ ਨੂੰ ਅਪੀਲ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਦੇਸ਼ ਅਨੁਸਾਰ ਸਕੂਲੀ ਬੱਸਾਂ ਦੇ ਸ਼ੀਸ਼ਿਆਂ ਦੇ ਬਾਹਰ ਗਰਿੱਲਾਂ ਹੋਣੀਆਂ ਲਾਜ਼ਮੀ, ਸਕੂਲ ਬੱਸ ਵਿੱਚ ਸਪੀਡ ਗਵਰਨਰ ਲਾਜ਼ਮੀ, ਸਕੂਲ ਬੱਸ ਦੀਆਂ ਤਾਕੀਆਂ ਦੇ ਲੌਕ ਲਾਜ਼ਮੀ, ਸਕੂਲ ਬੱਸ ਵਿੱਚ ਫਸਟ ਏਡ ਬਾਕਸ ਲਾਜ਼ਮੀ, ਸਕੂਲ ਬੱਸ ਵਿੱਚ ਬੱਚਿਆਂ ਦੇ ਬੈਗ ਰੱਖਣ ਲਈ ਜਗ੍ਹਾ ਲਾਜ਼ਮੀ, ਸਕੂਲ ਬੱਸ ਵਿੱਚ ਡਰਾਈਵਰਾਂ ਕੋਲ 4 ਸਾਲ ਦਾ ਤਜਰਬਾ ਲਾਜ਼ਮੀ, ਸਕੂਲ ਬੱਸ ਵਿੱਚ ਐਂਮਰਜੈਂਸੀ ਤਾਕੀਆਂ (ਅੱਗੇ, ਪਿੱਛੇ) ਲਾਜ਼ਮੀ, ਸਕੂਲ ਬੱਸ ਦੇ ਚਾਰੇ ਪਾਸੇ ਸਕੂਲ ਬੱਸ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦਾ ਰੰਗ ਸੁਨਿਹਰੀ ਪੀਲਾ ਹੋਣਾ ਲਾਜ਼ਮੀ, ਸਕੂਲ ਬੱਸ ਦੇ ਸੀ.ਸੀ.ਟੀ.ਵੀ ਕੈਮਰੇ ਅਤੇ 60 ਦਿਨ ਦਾ ਫੂਟੇਜ਼ ਹੋਣਾ ਲਾਜ਼ਮੀ, ਜੇਕਰ ਸਕੂਲ ਬੱਸ ਕਿਰਾਏ ਤੇ ਹੈ ਤਾਂ ਬੱਸ ਤੇ ਆਨ ਡਿਊਟੀ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਹੋਣ, ਸਕੂਲ ਬੱਸ ਵਿੱਚ ਡਰਾਇਵਰ ਕੋਲ ਬੱਚਿਆਂ ਦੇ ਨਾਮ, ਪਤਾ, ਕਲਾਸ ਦੀ ਲਿਸਟ ਹੋਣਾ ਲਾਜ਼ਮੀ, ਸਕੂਲ ਬੱਸ ਦੇ ਡਰਾਈਵਰ ਦੇ ਫਿੱਕੇ ਨੀਲੇ ਰੰਗ ਦੀ ਕਮੀਜ, ਪੈਂਟ ਅਤੇ ਕਾਲੇ ਬੂਟ ਅਤੇ ਨਾਮ ਦੀ ਨੇਮ-ਪਲੇਟ ਲੱਗੀ ਹੋਣੀ ਲਾਜ਼ਮੀ, ਸਕੂਲ ਬੱਸ ਤੇ ਸਕੂਲ ਦਾ ਨਾਮ ਅਤੇ ਨੰਬਰ ਲਿਖਿਆ ਹੋਣਾ ਲਾਜ਼ਮੀ, ਸਕੂਲ ਬੱਸ ਦੇ ਫੁੱਟ ਸਟੈਪ 200 ਮਿਲੀਮੀਟਰ ਤੋਂ ਵੱਧ ਨਾ ਹੋਵੇ। ਉਕਤ ਨਿਯਮਾਂ ਨੂੰ ਨਾ ਮੰਨਣ ਵਾਲੇ ਖਿਲਾਫ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਵੇਗਾ।

 ਚੈਕਿੰਗ ਦੌਰਾਨ  ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਟੀਮ ਦੇ ਮੈਂਬਰ, ਅਜੈ ਸ਼ਰਮਾ ਲੀਗਲ -ਕਮ ਪ੍ਰੋਬੇਸ਼ਨ ਅਫਸਰ ,ਜਸਵਿੰਦਰ ਕੌਰ ਸ਼ੋਸ਼ਲ ਵਰਕਰ .ਟ੍ਰੈਫਿਕ ਪੁਲਿਸ ਇੰਚਾਰਜ ਏ ਐਸ.ਆਈ ਮਲਕੀਤ ਸਿੰਘ ਅਤੇ ਸੁਰਿੰਦਰ ਕੁਮਾਰ , ਸਿੱਖਿਆ ਵਿਭਾਗ ਦੇ ਨੁਮਾਇੰਦੇ ਕ੍ਰਿਸ਼ਨਕਾਤ ਹਾਜ਼ਰ ਸਨ।

Leave a Reply

Your email address will not be published. Required fields are marked *