ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੱਕਣ, ਖਿਡਾਰੀਆਂ ਦੀ ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਦੇ ਨਾਲ-ਨਾਲ ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਫਾਜਿਲਕਾ ਸ੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆ ਦਾ ਆਗਾਜ 28 ਸਤੰਬਰ ਤੋ 03 ਅਕਤੂਬਰ 2026 ਤੱਕ ਲੜਕੇ—ਲੜਕੀਆਂ/ਮਹਿਲਾ ਪੁਰਸ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੂਜੇ ਦਿਨ ਅੰਡਰ:21—30,31—40,41—50,51—60 ਅਤੇ 70 ਪਲੱਸ ਉਮਰ ਵਰਗ ਦੇ ਲੜਕਿਆਂ/ਪੁਰਸ਼ਾਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਤੋ ਇਲਾਵਾ ਅੰਡਰ—14,17 ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਫਾਜਿਲਕਾ ਸਮੂਹ ਬਲਾਕਾਂ ਵਿਚੋ ਗੇਮ ਐਥਲੈਟਿਕਸ, ਫੁੱਟਬਾਲ, ਕਬੱਡੀ(ਨ.ਸ), ਕਬੱਡੀ(ਸ.ਸ), ਖੋਹ—ਖੋਹ,ਵਾਲੀਬਾਲ(ਸਮੈਸਿਗ), ਵਾਲੀਬਾਲ(ਸੂਟਿੰਗ),ਟੈਨਿਸ ਬਾਲ ਕ੍ਰਿਕਟ ਵਿਚੋ ਪਹਿਲਾਂ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੇ ਜਿਲ੍ਹਾ ਪੱਧਰ ਵਿੱਚ ਭਾਗ ਲਿਆ ਗਿਆ । ਇਸ ਤੋ ਇਲਾਵਾ ਗੇਮ ਹੈਡਬਾਲ , ਸਾਫਟਬਾਲ,ਜੂਡੋ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ , ਬੈਡਮਿੰਟਨ, ਬਾਸਕਿਟਬਾਲ, ਪਾਵਰਲਿਫਟਿੰਗ,ਲਾਅਟ ਟੈਨਿਸ,ਕੁਸ਼ਤੀ, ਬਾਕਸਿੰਗ, ਆਰਚਰੀ,ਟੇਬਲ ਟੈਨਿਸ, ਵੇਟ ਲਿਫਟਿੰਗ, ਤੈਰਾਕੀ,ਸੂਟਿੰਗ,ਚੈੱਸ ਦੀਆਂ ਗੇਮਾਂ ਦੇ ਵੱਖ—ਵੱਖ ਉਮਰ ਵਰਗਾਂ ਵਿੱਚ ਸਿੱਧਾ ਜਿਲ੍ਹਾ ਪੱਧਰ ਮੁਕਾਬਲੇ ਕਰਵਾਏ ਗਏ।
ਵਾਲੀਬਾਲ ਸੂਟਿੰਗ ਕੱਚੀ ਲੜਕਿਆਂ ਵਿੱਚ ਅੰਡ:17 ਸਰਕਾਰੀ ਹਾਈ ਸਕੂਲ ਪਿੰਡ ਔਡੀਆ ਨੇ ਪਹਿਲਾ ਸਥਾਨ, ਅੰ:21 ਚੱਕ ਸੈਦੋਕੇ ਨੇ ਪਹਿਲਾ ਸਥਾਨ, ਵਾਲੀਬਾਲ ਸੂਟਿੰਗ ਪੱਕੀ ਵਿੱਚ ਉਮਰ ਵਰਗ 21—30 ਘੱਟਿਆਂ ਵਾਲੀ ਨੇ ਪਹਿਲਾ ਸਥਾਨ ਅਤੇ ਉਮਰ ਵਰਗ 31—40 ਝੋਟਿਆ ਵਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ।ਕਬੱਡੀ ਸਰਕਲ ਸਟਾਇਲ ਲੜਕੀਆਂ ਦੇ ਅੰ:14 ਵਿੱਚ ਬਲਾਕ ਅਰਣੀਵਾਲਾ ਸੇਖ ਸੁਭਾਨ ਨੇ ਪਹਿਲਾ ਸਥਾਨ, ਬਲਾਕ ਖੂਈਆ ਸਰਵਰ ਨੇ ਦੂਜਾ ਸਥਾਨ ਅਤੇ ਬਲਾਕ ਅਰਣੀਵਾਲਾ ਟੀਮ ਬੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰਡਰ:17 ਲੜਕੀਆਂ ਕਬੱਡੀ ਸਰਕਲ ਸਟਾਇਲ ਬਲਾਕ ਅਰਣੀਵਾਲਾ ਸੇਖ ਸੁਭਾਨ ਏ ਟੀਮ ਨੇ ਪਹਿਲਾ ਸਥਾਨ, ਬਲਾਕ ਅਰਣੀਵਾਲਾ ਬੀ ਟੀਮ ਨੇ ਦੂਸਰਾ ਸਥਾਨ ਅਤੇ ਬਲਾਕ ਫਾਜਿਲਕਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। 60 ਤੋ 70 ਸਾਲ ਪੁਰਸ਼ਾ 100 ਮੀ: ਰੇਸ ਮੁਕਾਬਲੇ ਵਿੱਚ ਰਜਿੰਦਰ ਕੁਮਾਰ ਨੇ ਪਹਿਲਾ ਸਥਾਨ ਸਰਵਨ ਕੁਮਾਰ ਨੇ ਦੂਸਰਾ ਸਥਾਨ ਅਤੇ ਬੂਟਾ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।70 ਤੋ 80 ਸਾਲ ਪੁਰਸ਼ਾ ਦੇ 100 ਮੀ: ਰੇਸ ਮੁਕਾਬਲੇ ਵਿੱਚ ਰਮੇਸ਼ ਕੁਮਾਰ ਨੇ ਪਹਿਲਾ ਸਥਾਨ, ਮਲਕੀਤ ਸਿੰਘ ਨੇ ਦੂਸਰਾ ਸਥਾਨ ਅਤੇ ਵਸੂ ਰਾਮ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਮੌਕੇ ਖੇਡ ਵਿਭਾਗ ਦੇ ਕੋਚਿਜ, ਸਟਾਫ ਅਤੇ ਸਿੱਖਿਆ ਵਿਭਾਗ ਦਾ ਸਟਾਫ ਮੌਕੇ ਤੇ ਮੌਜੂਦ ਸਨ।