ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ, ਖਿਡਾਰੀਆਂ ਦੀ ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਆਪਸੀ ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਅਤੇ ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ ਨਾਲ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਫਾਜਿਲਕਾ ਸ੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆ ਦਾ ਆਗਾਜ 28 ਸਤੰਬਰ ਤੋ 03 ਅਕਤੂਬਰ 2026 ਤੱਕ ਲੜਕੇ—ਲੜਕੀਆਂ/ਮਹਿਲਾ ਪੁਰਸ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ।

ਇਸੇ ਤਹਿਤ ਅੱਜ ਦੂਜੇ ਅੰਡਰ:14,17 ਤੇ 21 ਉਮਰ ਵਰਗ ਦੇ ਲੜਕਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਲ੍ਹਾ ਫਾਜਿਲਕਾ ਸਮੂਹ ਬਲਾਕਾਂ ਵਿਚੋ ਗੇਮ ਐਥਲੈਟਿਕਸ, ਫੁੱਟਬਾਲ, ਕਬੱਡੀ(ਨ.ਸ), ਕਬੱਡੀ(ਸ.ਸ), ਖੋਹ—ਖੋਹ,ਵਾਲੀਬਾਲ(ਸਮੈਸਿਗ), ਵਾਲੀਬਾਲ(ਸੂਟਿੰਗ),ਟੈਨਿਸ ਬਾਲ ਕ੍ਰਿਕਟ ਵਿਚੋ ਪਹਿਲਾਂ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੇ ਜ਼ਿਲ੍ਹਾ ਪੱਧਰ ਵਿੱਚ ਭਾਗ ਲਿਆ ਗਿਆ। ਇਸ ਤੋ ਇਲਾਵਾ ਗੇਮ ਹੈਡਬਾਲ , ਸਾਫਟਬਾਲ,ਜੂਡੋ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ , ਬੈਡਮਿੰਟਨ, ਬਾਸਕਿਟਬਾਲ, ਪਾਵਰਲਿਫਟਿੰਗ,ਲਾਅਟ ਟੈਨਿਸ,ਕੁਸ਼ਤੀ, ਬਾਕਸਿੰਗ, ਟੇਬਲ ਟੈਨਿਸ, ਵੇਟ ਲਿਫਟਿੰਗ, ਤੈਰਾਕੀ, ਸੂਟਿੰਗ, ਚੈੱਸ ਦੀਆਂ ਗੇਮਾਂ ਦੇ ਵੱਖ—ਵੱਖ ਉਮਰ ਵਰਗਾਂ ਵਿੱਚ ਸਿੱਧਾ ਜਿਲ੍ਹਾ ਪੱਧਰ ਮੁਕਾਬਲੇ ਕਰਵਾਏ ਗਏ। ਹੈਂਡਬਾਲ ਅੰ:21 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਰਾਮਸਰਾ ਦੀ ਟੀਮ ਨੇ ਪਹਿਲਾ ਸਥਾਨ,ਮਾਇਆ ਦੇਵੀ ਸਕੂਲ ਕੇਰਾ ਖੇੜਾ ਦੂਸਰਾ ਸਥਾਨ ਅਤੇ ਪਿੰਡ ਭਾਗੂ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।ਐਥਲੈਟਿਕਸ ਲੜਕਿਆਂ ਅੰ:21 ਉਮਰ ਵਰਗ ਵਿੱਚ 3000 ਮੀ: ਰੇਸ ਵਿੱਚ ਵੰਸ਼ ਕੰਬੋਜ਼ ਲਾਲੋਵਾਲੀ ਨੇ ਪਹਿਲਾ ਸਥਾਨ,5000ਮੀ: ਰੇਸ ਵਿੱਚ ਮੋਹਿਤ ਕੁਮਾਰ ਫਾਜਿਲਕਾ ਨੇ ਪਹਿਲਾ ਸਥਾਨ, ਅੰ:17 800 ਮੀ: ਰੇਸ ਵਿੱਚ ਅਰਮੇਸ਼ ਨੇ ਪਹਿਲਾ ਸਥਾਨ, ਅੰ:21 800 ਮੀ: ਰੇਸ ਵਿੱਚ ਦਿਸ਼ਾਂਤ ਕੁਮਾਰ ਨੇ ਪਹਿਲਾ ਸਥਾਨ, ਅੰ: 17,700 ਮੀ: ਰੇਸ ਵਿੱਚ ਮਾਨਸ ਕੰਬੋਜ਼ ਨੇ ਪਹਿਲਾ ਸਥਾਨ, ਅੰ:21,200ਮੀ: ਰੇਸ ਵਿੱਚ ਮਨਦੀਪ ਕੁਮਾਰ ਲਾਲੋ ਵਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਇਸ ਤੋ ਇਲਾਵਾ ਐਥਲੈਟਿਕਸ ਗੇਮ ਦੇ ਨਤੀਜਾ ਆਉਣ ਤੱਕ ਹੋਰ ਈਵੇਂਟਾ ਵਿੱਚ ਵੱਧ ਤੋ ਵੱਧ ਖਿਡਾਰੀਆਂ ਨੇ ਭਾਗ ਲਿਆ।ਵਾਲੀਬਾਲ ਸਮੈਸਿੰਗ ਅੰ:17 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਗੱਦਾ ਡੋਬ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਭੰਗਾਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਵਾਲੀਬਾਲ ਸਮੈਸਿੰਗ ਅੰ:21 ਲੜਕਿਆਂ ਦੇ ਮੁਕਾਬਲੇ ਵਿੱਚ ਪਿੰਡ ਬਹਾਵਵਾਲਾ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਰਾਜਪੁਰਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ।ਟੈਨਿਸ ਬਾਲ ਕ੍ਰਿਕਟ ਵਿੱਚ ਪਿੰਡ ਕਿੱਲਿਆਂਵਾਲੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਕਬੱਡੀ ਸਰਕਲ ਸਟਾਇਲ ਅੰ:14 ਲੜਕਿਆਂ ਦੇ ਮੁਕਾਬਲੇ ਵਿੱਚ ਅਬੋਹਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ, ਅੰ:17 ਅਬੋਹਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ, ਅੰ:21 ਜਲਾਲਾਬਾਦ ਬਲਾਕ ਦੀ ਟੀਮ ਨੇ ਪਹਿਲਾ ਸਥਾਨ , ਉਮਰ ਵਰਗ 21—30 ਅਰਣੀਵਾਲਾ ਬਲਾਕ ਨੇ ਪਹਿਲਾ ਸਥਾਨ ਅਤੇ 31—40 ਉਮਰ ਵਰਗ ਵਿੱਚ ਅਰਣੀਵਾਲਾ ਬਲਾਕ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।ਸਮੂਹ ਖਿਡਾਰੀ/ਆਫੀਸੀਅਲਜ ਖੇਡ ਵਿਭਾਗ ਦੁਆਰਾ ਕਰਵਾਏ ਗਏ ਪ੍ਰਬੰਧਾਂ ਤੋ ਕਾਫੀ ਖੁਸ਼ ਨਜਰ ਪਾਏ ਗਏ।