ਹਲਕਾ ਜਲਾਲਾਬਾਦ ਦੇ ਲੋਕਾਂ ਦੀ ਸੇਵਾ ਵਿੱਚ ਲਗਾਤਾਰ ਸਰਗਰਮ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਜਨਮ ਦਿਨ ਦੀ ਖੁਸ਼ੀ ’ਚ ਅੱਜ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੜੇ ਹੀ ਵਿਲੱਖਣ ਅਤੇ ਮਾਨਵਤਾ ਭਰਪੂਰ ਢੰਗ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ’ਤੇ ਸਥਾਨਕ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ਾਲ ਮੈਡੀਕਲ ਚੈੱਕਅਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ’ਚ ਸਿਹਤ ਸੇਵਾਵਾਂ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਕਰਕੇ ਵਿਧਾਇਕ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਕੈਂਪ ਦੌਰਾਨ ਸਮਾਜ ਸੇਵੀ ਸੰਸਥਾਵਾਂ ਅਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸਾਂਝੇ ਤੌਰ ’ਤੇ ਕੇਕ ਕੱਟ ਕੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਲਗਾਏ ਗਏ ਅੱਖਾਂ ਅਤੇ ਹੱਡ-ਜੋੜਾਂ ਦੇ ਵਿਸ਼ੇਸ਼ ਕੈਂਪ ’ਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਬਿਮਾਰੀਆਂ ਨਾਲ ਪੀੜਤ ਲੋਕ ਵੱਡੀ ਗਿਣਤੀ ਵਿੱਚ ਪੁੱਜੇ। ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਮੁਫ਼ਤ ਦਵਾਈਆਂ ਅਤੇ ਐਨਕਾਂ ਮੁਹੱਈਆ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਨੌਜਵਾਨਾਂ ਨੇ ਖੂਨਦਾਨ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਵਿਧਾਇਕ ਗੋਲਡੀ ਨੇ ਇਸ ਉਪਰਾਲੇ ਦੀ ਤਹਿ ਦਿਲੋਂ ਸ਼ਲਾਘਾ ਕਰਦਿਆਂ ਕਿਹਾ ਕਿ ਜਨਮ ਦਿਨ ਨੂੰ ਸਮਾਜ ਸੇਵਾ ਦੇ ਲੇਖੇ ਲਾਉਣਾ ਇੱਕ ਬਹੁਤ ਹੀ ਨੇਕ ਕਾਰਜ ਹੈ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਦੇ ਲੋਕਾਂ ਦਾ ਪਿਆਰ ਹੀ ਮੇਰੀ ਅਸਲ ਤਾਕਤ ਹੈ ਮੈਨੂੰ ਬੇਹੱਦ ਸਕੂਨ ਮਿਲਿਆ ਹੈ ਕਿ ਅੱਜ ਪਿੰਡਾਂ ਤੋਂ ਆਏ ਲੋੜਵੰਦ ਪਰਿਵਾਰਾਂ ਨੂੰ ਇੱਥੇ ਮੁਫ਼ਤ ਇਲਾਜ ਅਤੇ ਦਵਾਈਆਂ ਮਿਲੀਆਂ ਹਨ।
ਸਮਾਗਮ ਦੇ ਅਖੀਰ ’ਚ ਕੈਂਪ ਨੂੰ ਸਫਲ ਬਣਾਉਣ ਵਾਲੀਆਂ ਡਾਕਟਰਾਂ ਦੀਆਂ ਟੀਮਾਂ, ਸੇਵਾਦਾਰਾਂ, ਵਲੰਟੀਅਰਾਂ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣ, ਰਾਜਨੀਤਿਕ ਆਗੂ ਅਤੇ ਵੱਡੀ ਗਿਣਤੀ ’ਚ ਹਲਕਾ ਨਿਵਾਸੀ ਮੌਜੂਦ ਸਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਦੇਵ ਰਾਜ ਸ਼ਰਮਾ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਜੱਜ ਦਰਗਨ, ਬਲਾਕ ਸੰਮਤੀ ਚੇਅਰਮੈਨ ਜਰਨੈਲ ਸਿੰਘ, ੳ.ਬੀ ਸੀ ਚੇਅਰਮੈਨ ਪੰਜਾਬ ਸੁਖਵਿੰਦਰ ਸਿੰਘ ਕੰਬੋਜ, ਆਪ ਆਗੂ ਅੰਕੁਸ਼ ਮੁਟਨੇਜਾ, ਆਪ ਆਗੂ ਜਰਨੈਲ ਸਿੰਘ ਮੁਖੀਜਾ, ਆਪ ਆਗ ਤਨੂੰ ਵਿੱਜ, ਸਰਪੰਚ ਯੂਨੀਅਨ ਪ੍ਰਧਾਨ ਗਣੇਸ਼ ਸਿੰਘ ਧਰਮੂ ਵਾਲਾ, ਵਿੱਕੀ ਬਹਿਲ ਸਰਪੰਚ, ਸਰਪੰਚ ਅਮਰੀਕ ਸਿੰਘ ਮੌਲਵੀਵਾਲਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋਂਫਾਈਲ21ਜੇਬੀਡੀ-02
ਕੈਪਸ਼ਨ-ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਜਨਮ ਦਿਨ ਦੀ ਖ਼ੁਸ਼ੀ ’ਚ ਲਗਾਏ ਗਏ ਕੈਂਪ ਦੇ ਵੱਖ-ਵੱਖ ਦ੍ਰਿਸ਼।
