ਫਾਜ਼ਿਲਕਾ ਦੇ ਵਿਧਾਇਕ ਨੇ ਪਿੰਡ ਤਰੋਬੜੀ ਵਿਖੇ 25 ਲੱਖ ਦੀ ਲਾਗਤ ਨਾਲ ਬਣੇ ਨਵੇਂ ਖੇਡ ਗਰਾਊਂਡ ਦਾ ਕੀਤਾ ਉਦਘਾਟਨ

ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ 45 ਲੱਖ ਦੀ ਲਾਗਤ ਨਾਲ ਪਿੰਡ ਤਰੋਬੜੀ ਵਿਖੇ ਇਹ ਨਵਾਂ ਖੇਡ ਗਰਾਊਂਡ ਬਣਾਇਆ ਗਿਆ ਹੈ।  ਉਹਨਾਂ ਕਿਹਾ ਕਿ ਇਸ ਖੇਡ ਗਰਾਊਂਡ ਦਾ ਨੌਜਵਾਨ ਵਰਗ ਨੂੰ ਬਹੁਤ ਲਾਭ ਹੋਵੇਗਾ! ਹੁਣ ਉਹਨਾਂ ਨੂੰ ਖੇਡਾਂ ਦੇ ਮੁਕਾਬਲੇ ਦੀ ਤਿਆਰੀ ਲਈ ਬਾਹਰ ਸ਼ਹਿਰ ਵਾਲੇ ਗਰਾਊਂਡਾਂ ਵਿੱਚ ਨਹੀਂ ਜਾਣਾ ਪਵੇਗਾ ਬਲਕਿ ਉਹ ਆਪਣੇ ਪਿੰਡ ਦੇ ਖੇਡ ਗਰਾਊਂਡ ਵਿੱਚ ਖੇਡ ਕੇ ਹੀ ਆਪਣੀ ਖੇਡ ਦੀ ਤਿਆਰੀ ਕਰ ਸਕਣਗੇ!
 ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣਾ!  ਇਸੇ ਤਹਿਤ ਹੀ ਲਗਾਤਾਰ ਸੂਬੇ ਦੇ ਪਿੰਡਾਂ ਵਿੱਚ ਕਰੋੜਾਂ ਦੀ ਲਾਗਤ ਨਾਲ ਨਵੇ ਖੇਡ ਗਰਾਊਂਡ ਤੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ!
 ਉਹਨਾਂ ਕਿਹਾ ਕਿ ਇਹਨਾਂ ਖੇਡ ਗਰਾਊਂਡਾਂ ਵਿੱਚ ਖੇਡ ਕੇ ਖਿਡਾਰੀ ਬਲਾਕ ਜਿਲਾ ਤੇ ਨੈਸ਼ਨਲ ਪੱਧਰ ਤੇ ਖੇਡ ਕੇ ਆਪਣੇ ਮਾਤਾ ਪਿਤਾ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੇ! ਉਹਨਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਹੀ ਉਹ ਕਾਰ ਦਿਖਾਇਆ ਹੈ ਜੇ ਉਹ ਹੋਰ ਨਾ ਸਰਕਾਰਾਂ ਤੋਂ ਨਹੀਂ ਹੋਇਆ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਲਈ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ!


 ਇਸ ਉਪਰੰਤ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਵਿਧਾਇਕ ਸ. ਨਰਿੰਦਰ ਪਾਲ ਸਿੰਘ ਸਵਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਉਹਨਾਂ ਦੇ ਪਿੰਡ ਨੂੰ ਨਵਾ ਖੇਡ ਗਰਾਊਂਡ ਮਿਲਿਆ ਹੈ ਤੇ ਸਾਡੇ ਪਿੰਡ ਦੇ ਬੱਚੇ ਇਸ ਖੇਡ ਗਰਾਊਂਡ ਵਿੱਚ ਖੇਡ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨਗੇ!
 ਇਸ ਮੌਕੇ ਪਿੰਡ ਦੇ ਸਰਪੰਚ, ਪੰਚ, ਮੈਂਬਰ ਅਤੇ ਆਮ ਆਦਮੀ ਪਾਰਟੀ ਤੇ ਆਗੂ ਹਾਜ਼ਰ ਸਨ!

Leave a Reply

Your email address will not be published. Required fields are marked *