ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀਮਤੀ ਅਨਿੰਦਿਤਾ ਮਿੱਤਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਜੀ ਦੀ ਯੋਗ ਅਗਵਾਈ ਵਿੱਚ ਅੱਜ ਸਥਾਨਕ ਡੀ.ਏ.ਵੀ. ਬੀ.ਐਡ ਕਾਲਜ, ਅਬੋਹਰ ਵਿਖੇ ਸਵੇਰੇ 9:00 ਵਜੇ ਤੋਂ ਇੱਕ ਵਿਸ਼ੇਸ਼ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਉਪ-ਮੰਡਲ ਮੈਜਿਸਟ੍ਰੇਟ ਅਬੋਹਰ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ ਕਿਰਪਾਲ ਵੀਰ ਸਿੰਘ (ERO) 81-ਅਬੋਹਰ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ Special Intensive Revision (SIR) ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲਗਾਈ ਗਈ, ਜਿਸ ਵਿੱਚ ਹਲਕੇ ਦੇ ਸਮੂਹ ਬੀ.ਐਲ.ਓਜ਼ (BLO), ਸੁਪਰਵਾਈਜ਼ਰਾਂ ਅਤੇ ਏ.ਈ.ਆਰ.ਓਜ਼ (AERO) ਨੇ ਭਾਗ ਲਿਆ।
ਟ੍ਰੇਨਿੰਗ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਮੂਹ ਸਟਾਫ਼ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ SIR (ਵਿਸ਼ੇਸ਼ ਸਰਸਰੀ ਸੁਧਾਰ) ਦੇ ਸਮੁੱਚੇ ਕੰਮ ਨੂੰ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ‘ਸ਼ਡਿਊਲ ‘ (Schedule) ਅਨੁਸਾਰ ਸਮੇਂ ਸਿਰ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਕੰਮਲ ਕੀਤਾ ਜਾਵੇ। ਉਪਮੰਡਲ ਮਜਿਸਟ੍ਰੇਟ ਅਬੋਹਰ ਵੱਲੋਂ SIR ਦੇ ਸਬੰਧ ਵਿਚ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਹਰੇਕ ਕਰਮਚਾਰੀ ਇਸ ਟ੍ਰੇਨਿੰਗ ਨੂੰ ਪੂਰੀ ਗੰਭੀਰਤਾ ਨਾਲ ਲਵੇ ਤਾਂ ਜੋ ਫੀਲਡ ਵਿੱਚ ਡੋਰ-ਟੂ-ਡੋਰ (H2H) ਵੈਰੀਫਿਕੇਸ਼ਨ ਅਤੇ ਬੀ.ਐਲ.ਓ. ਐਪ (BLO App) ਦੀ ਵਰਤੋਂ ਦੌਰਾਨ ਕਿਸੇ ਕਿਸਮ ਦੀ ਤਕਨੀਕੀ ਦਿੱਕਤ ਜਾਂ ਅਣਗਹਿਲੀ ਨਾ ਹੋਵੇ।
ਮਾਹਿਰ ਰਿਸੋਰਸ ਪਰਸਨਜ਼ ਨੇ ਦਿੱਤੀ ਤਕਨੀਕੀ ਟ੍ਰੇਨਿੰਗ
ਟ੍ਰੇਨਿੰਗ ਦੌਰਾਨ ਤਕਨੀਕੀ ਅਤੇ ਪ੍ਰਸ਼ਾਸਨਿਕ ਨੁਕਤਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਰਿਸੋਰਸ ਪਰਸਨਜ਼ — ਅਮਨਦੀਪ, ਗੌਤਮ ਗੌੜ, ਕਪਿਲ, ਲਲਿਤ, ਰਣਵੀਰ ਸਿੰਘ ਅਤੇ ਆਨੰਦ ਗੌੜ ਵੱਲੋਂ ਹਾਜ਼ਰ ਚੋਣ ਅਮਲੇ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਨੇ ਨਵੇਂ ਵੋਟਰਾਂ ਦੇ ਨਾਮ ਦਰਜ ਕਰਨ (ਫਾਰਮ-6), ਕਟੌਤੀਆਂ (ਫਾਰਮ-7) ਅਤੇ ਵੇਰਵਿਆਂ ਦੀ ਸੋਧ (ਫਾਰਮ-8) ਦੇ ਨਾਲ-ਨਾਲ ਡਿਜੀਟਲ ਮੈਪਿੰਗ ਅਤੇ ਐਪ ਸਾਈਨ-ਇਨ ਪ੍ਰਕਿਰਿਆਵਾਂ ਬਾਰੇ ਬਾਰੀਕੀ ਨਾਲ ਸਮਝਾਇਆ।
ਚੋਣ ਦਫ਼ਤਰ ਦੀ ਟੀਮ ਰਹੀ ਮੌਜੂਦ
ਇਸ ਮੌਕੇ ਟ੍ਰੇਨਿੰਗ ਦੇ ਸਮੁੱਚੇ ਪ੍ਰਬੰਧਾਂ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਚੋਣ ਦਫ਼ਤਰ ਵੱਲੋਂ ਰਾਜਕੁਮਾਰ, ਪਵਨ ਕੁਮਾਰ ਅਤੇ ਰਾਹੁਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਚੋਣ ਦਫ਼ਤਰ ਤੋਂ ਸ਼੍ਰੀਮਤੀ ਗਗਨਦੀਪ ਕੌਰ ਬੀ ਡੀ ਪੀ ਓ ਖੂਈਆਂ ਸਰਵਰ ਕਮ ਏ ਈ ਆਰ ਓ 1 ਅਬੋਹਰ ਅਤੇ ਸ਼੍ਰੀ ਅਵਿਨਾਸ਼ ਚੰਦਰ, ਨਾਇਬ ਤਹਿਸੀਲਦਾਰ ਏ ਈ ਆਰ 2 ਅਬੋਹਰ ਵੱਲੋ ਵੀ ਦਫਤਰੀ ਸਟਾਫ਼ ਦੀਆਂ ਸ਼ੰਕਾਵਾਂ ਅਤੇ ਤਕਨੀਕੀ ਸਵਾਲਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਟ੍ਰੇਨਿੰਗ ਦੇ ਮੁਕੰਮਲ ਹੋਣ ਤੋਂ ਬਾਅਦ ਸਮੂਹ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ 81-ਅਬੋਹਰ ਹਲਕੇ ਦੀ ਵੋਟਰ ਸੂਚੀ ਨੂੰ 100 ਫੀਸਦੀ ਸ਼ੁੱਧ ਅਤੇ ਤਰੁਟੀ-ਰਹਿਤ ਬਣਾਉਣ ਲਈ ਦਿੱਤੇ ਗਏ ਸ਼ਡਿਊਲ ਮੁਤਾਬਕ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਨਿਰਪੱਖਤਾ ਨਾਲ ਨਿਭਾਉਣਗੇ।
ਵੋਟਰ ਸੂਚੀਆਂ ਦੀ 100% ਸ਼ੁੱਧਤਾ ਲਈ ਅਬੋਹਰ ਵਿਖੇ ਵਿਸ਼ੇਸ਼ ‘SIR’ ਟ੍ਰੇਨਿੰਗ; ਸ਼ੈਡਿਊਲ ਅਨੁਸਾਰ ਕੰਮ ਮੁਕੰਮਲ ਕਰਨ ਦੇ ਹੁਕਮ