ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐਸ, ਐਸ. ਗੋਸਲ ਅਤੇ ਪ੍ਰਸਾਰ ਨਿਰਦੇਸ਼ਕ ਡਾ. ਐਮ ਐਸ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ, ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਵੱਲੋਂ ਜਿਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਸਰਵੇਖਣ ਕੀਤਾ ਗਿਆ ਅਤੇ ਸਰਵੇਖਣ ਦੀ ਰਿਪੋਰਟ ਦੇ ਅਨੁਸਾਰ ਨਰਮੇਂ ਕਪਾਹ ਸਬੰਧੀ ਫਸਲੀ ਸਲਾਹ ਜਾਰੀ ਕੀਤੀ
ਸਰਵੇਖਣ ਦੀ ਰਿਪੋਰਟ ਫਸਲ ਦੀ ਬਣਤਰ ਕਾਫੀ ਖੇਤਾਂ ਵਿੱਚ ਬਹੁਤ ਵਧੀਆ ਨਜਰ ਆ ਰਹੀ ਹੈ। ਡਾ. ਮਨਪ੍ਰੀਤ ਸਿੰਘ, ਫਸਲ ਵਿਗਿਆਨੀ ਨੇ ਦੱਸਿਆ ਕਿ ਜਿੱਥੇ ਵੀ ਫਸਲ 30-35 ਦਿਨਾਂ ਦੀ ਹੋ ਗਈ ਹੈ। ਪਹਿਲਾ ਪਾਣੀ ਲਗਾ ਕੇ ਯੂਰੀਆ ਦੀ ਪਹਿਲੀ ਕਿਸ਼ਤ ਪਾ ਦੇਣੀ ਚਾਹੀਦੀ ਹੈ। ਕੁਝ ਕੁ ਖੇਤਾਂ ਵਿੱਚ ਪਾਣੀ ਦੀ ਘਾਟ ਕਾਰਨ ਫਸਲ ਫੁੱਲਾਂ ਤੇ ਆ ਗਈ ਹੈ। ਇਹਨਾਂ ਖੇਤਾਂ ਵਿੱਚ ਪਾਣੀ ਤੁਰੰਤ ਪ੍ਰਭਾਵ ਤੋਂ ਦੇਣਾ ਚਾਹੀਦਾ ਹੈ। ਅਤੇ ਫਸਲ ਦੇ ਵਾਧੇ ਲਈ ਯੂਰੀਆ ਪਾ ਦੇਣੀ ਚਾਹੀਦੀ ਹੈ।
ਡਾ. ਜਗਦੀਸ਼ ਅਰੋੜਾ (ਮੁੱਖੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ) ਨੇ ਦੱਸਿਆ ਕਿ ਇਹਨਾਂ ਖੇਤਾਂ ਵਿੱਚ ਨਰਮੇ ਦੇ ਫੁੱਲਾਂ ਉੱਪਰ ਇੱਕਾ-ਦੁੱਕਾ ਖੇਤਾਂ ਵਿੱਚ ਗੁਲਾਬੀ ਸੁੰਡੀ ਨਜਰ ਆਈ ਹੈ। ਪਰ ਜਿਆਦਾ ਤਰ ਖੇਤਾਂ ਵਿੱਚ ਫੁੱਲਾਂ ਤੇ ਆਈ ਫਸਲ ਗੁਲਾਬੀ ਸੁੰਡੀ ਤੋਂ ਰਹਿਤ ਹੈ। ਇਹਨਾਂ ਖੇਤਾਂ ਵਿੱਚ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਗੁਲਾਬੀ ਸੁੰਡੀ ਦੇ ਫੀਰੋਮੈਨ ਟਰੈਪ ਜਰੂਰ ਖੇਤਾਂ ਵਿੱਚ ਲਗਾਏ ਜਾਣ ਤਾਂ ਜੋ ਗੁਲਾਬੀ ਸੁੰਡੀ ਦੀ ਆਮਦ ਦਾ ਪਤਾ ਲੱਗ ਸਕੇ। ਉਹਨਾਂ ਨੇ ਦੱਸਿਆ ਕਿ ਨਰਮੇਂ ਤੇ ਚਿੱਟੇ ਮੱਛਰ ਦਾ ਹਮਲਾ ਵੀ ਹੈ। ਪਰ ਆਰਥਿਕ ਕਗਾਰ ਤੋਂ ਹੇਠਾਂ ਹੈ। ਕਿਸਾਨ ਵੀਰ ਸ਼ੁਰੂਆਤੀ ਅਵਸਥਾ ਵਿੱਚ ਨੀਮ ਅਧਾਰਿਤ ਕੀਟਨਾਸ਼ਕ ਵਰਤ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਆਉਣ ਵਾਲੇ ਮਹੀਨੇ ਵਿੱਚ ਇਹ ਦੋਨਾਂ ਕੀਟਾਂ ਲਈ ਲਗਾਤਾਰ ਨਿਗਰਾਨੀ ਦੀ ਸਲਾਹ ਦਿੱਤੀ।