ਯਾਦਵਿੰਦਰ ਸਿੰਘ ਪਟਿਆਲਾ ਪੰਜਾਬ ਪ੍ਰਧਾਨ ਡੀ-ਐਡਿਕਸ਼ਨ ਅਤੇ ਰੀਹੈਬਲਿਟੇਸ਼ਨ ਸੋਸਾਇਟੀ ਆਊਟਸੌਰਸ ਯੂਨੀਅਨ ਪੰਜਾਬ ਦੀ ਰਹਿਨੁਮਾਈ ਹੇਠ ਸੁਰਿੰਦਰ ਸਿੰਘ ਲਾਡਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਪਾਰਸ ਮੱਕੜ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੀ ਅਗਵਾਈ ਵਿੱਚ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਡੀ-ਐਡਿਕਸ਼ਨ ਰੀਹੈਬਲਿਟੇਸ਼ਨ ਸੋਸਾਇਟੀ, ਜੱਥੇਬੰਦੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਰਾਕੇਸ਼ ਚੌਹਾਨ ਅਬੋਹਰ ਪ੍ਰਧਾਨ, ਕਰਮਜੀਤ ਕੌਰ ਵਾਈਸ ਪ੍ਰਧਾਨ, ਨਿਸ਼ਾਨ ਸਿੰਘ ਜਨਰਲ ਸੈਕਟਰੀ, ਮੈਡਮ ਨਗਮਾ ਕੈਸ਼ੀਅਰ, ਰਾਜ ਕੁਮਾਰ ਮੀਡੀਆ ਇਨਚਾਰਜ, ਨਵਜੋਤ ਸਿੰਘ ਐਡਵਾਈਜ਼ਰ ਅਤੇ ਤਰਨਜੋਤ ਕੌਰ ਦੀ ਸੈਕਟਰੀ ਵਜੋਂ ਚੋਣ ਕੀਤੀ ਗਈ।
ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੇ ਜੱਥੇਬੰਦੀ ਦੀ ਵਾਗਡੋਰ ਸੰਭਾਲੀ। ਇਸ ਚੋਣ ਵਿੱਚ ਜਿਲ੍ਹਾ ਫ਼ਰੀਦਕੋਟ ਅਤੇ ਫਿਰੋਜ਼ਪੁਰ ਯੂਨੀਅਨ ਦੇ ਮੁਲਾਜਮ ਵੀ ਹਾਜ਼ਿਰ ਰਹੇ।

