ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭੰਗਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਦੀ ਸੇਵਾ ਮੁਕਤੀ ਸਮਾਗਮ ਵਿੱਚ ਕੀਤੀ ਸ਼ਿਰਕਤ

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭੰਗਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਮੁੱਖ ਅਧਿਆਪਕ ਦਲੀਪ ਭਾਬੂੰ ਦੀ ਸੇਵਾ ਮੁਕਤੀ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਿੱਗਰ ਤੇ ਨਿਰੋਏ ਸਮਾਜ ਦੀ ਸਿਰਜਣਾ ਵਿਚ ਸਭ ਤੋਂ ਵੱਡਾ ਹੱਥ ਅਧਿਆਪਕ ਵਰਗ ਦਾ ਹੁੰਦਾ ਹੈ।ਸਮਾਜ ਨੂੰ ਨਵੀਂ ਦਿਸ਼ਾ ਦੇ ਕੇ  ਬੁਲੰਦੀਆਂ ‘ਤੇ ਪਹੁੰਚਾਉਣ ਦੀ ਪ੍ਰਮੁੱਖ ਜੰੰੁਮੇਵਾਰੀ ਵੀ ਅਧਿਆਪਕ ਦੇ ਮੋਢਿਆਂ ‘ਤੇ ਹੀ ਹੁੰਦੀ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਅਧਿਆਪਕ ਦਲੀਪ ਦੀ ਰੁਚੀ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵੱਲ ਰਹੀ ਹੈ।ਉਹ ਅਕਸਰ ਹੀ ਬਾਬੇ ਨਾਨਕ ਦੀ ਵੇਈਂ ਦੇ ਦਰਸ਼ਨਾਂ ਲਈ ਸੁਲਤਾਨਪੁਰ ਲੋਧੀ ਵੀ ਆਉਂਦੇ ਰਹੇ ਸਨ ਅਤੇ ਸਕੂਲ ਦੇ ਬੱਚਿਆਂ ਨੂੰ ਨਾਲ ਲਿਆਉਂਦੇ ਸਨ ਤਾਂ ਜੋ ਬੱਚਿਆਂ ਦੇ ਮਨ ਵਿੱਚ ਹਵਾ,ਪਾਣੀ ਤੇ ਧਰਤੀ ਨੂੰ ਸਾਫ਼ ਸੁਥਰਾ ਰੱਖਣ ਦੀ ਜਗਿਆਸਾ ਪੈਦਾ ਹੋਵੇ।

ਸੰਤ ਸੀਚੇਵਾਲ ਨੇ ਕਿਹਾ ਕਿ ਸਕੂਲਾਂ ਨੂੰ ਵੀ ਧਾਰਮਿਕ ਅਸਥਾਨਾਂ ਵਾਂਗ ਸਾਫ਼ ਸੁਥਰਾ ਰੱਖਣ ਦੀ ਸਖ਼ਤ ਲੋੜ ਹੈ।ੳੇਨ੍ਹਾਂ ਕਿਹਾ ਕਿ ਸਕੂਲ,ਅਧਿਆਪਕ ਅਤੇ ਮਾਪੇ ਇੰਨ੍ਹਾਂ ਤਿੰਨਾਂ ਦੇ ਬੇਤਹਰ ਤਾਲਮੇਲ ਨਾਲ ਹੀ ਬੱਚੇ ਦੇ ਭਵਿੱਖ ਦਾ ਨਕਸ਼ਾ ਖਿੱਚਿਆ ਜਾਂਦਾ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਬੋਹਰ ਇਲਾਕੇ ਦਾ ਜ਼ਿਕਰ ਕਰਦਿਆ ਕਿਹਾ ਕਿ ਇਸ ਖਿਤੇ ਵਿੱਚ ਜਿਹੜਾ ਨਹਿਰੀ ਪਾਣੀ ਆਉਂਦਾ ਹ ੈਉਸ ਵਿੱਚ ਲੁਧਿਆਣੇ ਦਾ ਬੁੱਢਾ ਦਰਿਆ,ਚਿੱਟੀ ਵੇਈ ਅਤੇ ਜਲੰਧਰ ਦੀ ਕਾਲਾ ਸੰਘਿਆ ਅਤੇ ਜਮਸ਼ੇਰ ਡਰੇਨ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਰਲਿਆ ਹੁੰਦਾ ਹੈ।ਹੁਣ ਜਦੋਂ ਬੁੱਢੇ ਦਰਿਆ ਵਿੱਚ 79 ਡੇਅਰੀਆਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪੈਣ ਤੋਂ ਰੋਕਿਆ ਗਿਆ ਹੈ ਤਾਂ ਪਾਣੀ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਬੁੱਢੇ ਦਰਿਆ ਵਿੱਚ 650 ਟਨ ਗੋਹਾ ਰੋਜ਼ਾਨਾ ਪੈ ਰਿਹਾ ਸੀ।ਹੁਣ ਉਸ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਹੁਣ 80 ਟਨ ਗੋਹਾ ਰੋਜ਼ਾਨਾ ਡਿੱਗ ਰਿਹਾ ਹ ੈਜਿਸ ਨੂੰ ਰੋਕਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਵਾਤਾਵਰਣ ਅਤੇ ਪੰਜਾਬ ਦੇ ਨਦੀਆਂ ਦਰਿਆਵਾਂ ਨਾਲ ਦਲੀਪ ਵਰਗੇ ਟੀਚਰ ਜੁੜਨਗੇ ਤਾਂ ਸਕੂਲਾਂ ਦੇ ਬੱਚੇ ਵੀ ਇਸ ਵਿੱਚ ਬਣਦਾ ਹਿੱਸਾ ਪਾਉਣਗੇ।ਉਨ੍ਹਾਂ ਸੇਵਾ ਮੁਕਤ ਹੋਏ ਦਲੀਪ ਭਾਬੂੰ ਦੀ ਅਗਲੀ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ।

Leave a Reply

Your email address will not be published. Required fields are marked *