ਆੜੀ ਪ੍ਰੋਡਕਸ਼ਨ ਵੱਲੋਂ ਰਿਲੀਜ਼ ਹੋਇਆ ਨਵਾਂ ਧਾਰਮਿਕ ਗੀਤ ‘ਪ੍ਰਭਾਤ ਫੇਰੀ ਨਾਨਕ ਦੀ ਨਾਨਕਸਰ ਚੰਡੀਗੜ੍ਹ ਵਾਲੇ ਬਾਬਾ ਗੁਰਦੇਵ ਸਿੰਘ ਵਲੋਂ ਪੋਸਟਰ ਰਿਲੀਜ਼

ਚੰਡੀਗੜ੍ਹ : ਪੰਜਾਬੀ ਸੰਗੀਤ ਜਗਤ ਵਿੱਚ ਇੱਕ ਹੋਰ ਸੁੰਦਰ ਤੇ ਭਾਵੁਕ ਧਾਰਮਿਕ ਗੀਤ ਸਾਹਮਣੇ ਆਇਆ ਹੈ। ਆੜੀ ਪ੍ਰੋਡਕਸ਼ਨ ਨੇ ਗਾਇਕ ਮੀਟ ਰੰਗਰੇਜ਼ ਅਤੇ ਮਨਜੀਤ ਭੱਟੀ ਦੀ ਆਵਾਜ਼ ਵਿੱਚ ‘ਪ੍ਰਭਾਤ ਫੇਰੀ ਨਾਨਕ ਦੀ’ ਗੀਤ ਰਿਲੀਜ਼ ਕੀਤਾ ਹੈ। ਅੱਜ ਨਾਨਕਸਰ ਚੰਡੀਗੜ੍ਹ ਵਾਲੇ ਬਾਬਾ ਗੁਰਦੇਵ ਸਿੰਘ ਵਲੋਂ ਪੋਸਟਰ ਅਤੇ ਗਾਣਾ ਰਿਲੀਜ਼ ਕੀਤਾ ਗਿਆ । ਇਸ ਮੌਕੇ ਬਾਬਾ ਗੁਰਦੇਵ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਧਾਰਮਿਕ ਗੀਤਾਂ ਰਾਹੀ ਘਰ ਘਰ ਪਹੁੰਚ ਰਹੀ । ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਗੁਰੂ ਦੇ ਲੜ੍ਹ ਲੱਗਣ ਲਈ ਪ੍ਰੇਰਿਤ ਕੀਤਾ । ਉਹਨਾਂ ਨੇ ਨੌਜਵਾਨ ਗਾਇਕ ਅਤੇ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ।
ਇਹ ਗੀਤ ਗੁਰੂ ਨਾਨਕ ਦੇਵ ਜੀ ਦੀ ਪ੍ਰਭਾਤ ਫੇਰੀ ਅਤੇ ਉਨ੍ਹਾਂ ਦੀ ਬਾਣੀ ਦੇ ਅਮੁੱਲੇ ਸੁਨੇਹੇ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕਰਦਾ ਹੈ।

ਗੀਤ ਦੇ ਬੋਲ ਮੀਟ ਰੰਗਰੇਜ਼ ਨੇ ਖੁਦ ਲਿਖੇ ਹਨ, ਜਦਕਿ ਸੰਗੀਤ ਆੜੀ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਗਿਆ ਹੈ। ਮਿਕਸ-ਮਾਸਟਰ ਵਿਖਿਆਤ ਅਗਰਵਾਲ ਨੇ ਕੀਤਾ ਹੈ ਅਤੇ ਗੀਤ ਨੂੰ ਮਲਕੀਤ ਸੈਨੀ ਨੇ ਪ੍ਰੋਡਿਊਸ ਕੀਤਾ ਹੈ। ਇਸ ਤੋਂ ਇਲਾਵਾ ਤਕਨੀਕੀ ਸਹਾਇਤਾ ਜਗਮੀਤ ਅਤੇ ਸੋਸ਼ਲ ਮੀਡੀਆ ਮਾਰਕੀਟਿੰਗ ਮਨਵੀਰ ਵੱਲੋਂ ਸੰਭਾਲੀ ਗਈ ਹੈ।

ਵੀਡੀਓ ਵਿੱਚ ਪ੍ਰਸਿੱਧ ਕਲਾਕਾਰ ਦਰਸ਼ਨ ਔਲਖ, ਮਲਕੀਤ ਸੈਨੀ, ਵਿੰਦਰ ਮਾਝੀ, ਸੋਨੀ ਥੁਲੇਵਾਲ, ਮਨੀਸ਼ ਸੈਨੀ, ਬਖਸ਼ਿੰਦਰ ਕੌਰ ਜੀ ਖਾਲਸਾ ਅਤੇ ਹੋਰ ਕਲਾਕਾਰਾਂ ਨੇ ਭੂਮਿਕਾ ਨਿਭਾਈ ਹੈ। ਪੋਸਟਰ ਵਿੱਚ ਦੋਨਾਂ ਗਾਇਕਾਂ ਨੂੰ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਦੀ ਇੱਕ ਸੁੰਦਰ ਪੇਂਟਿੰਗ ਅੱਗੇ ਖੜ੍ਹੇ ਦਿਖਾਇਆ ਗਿਆ ਹੈ, ਜੋ ਗੀਤ ਦੀ ਰੂਹਾਨੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਹੈ।

‘ਪ੍ਰਭਾਤ ਫੇਰੀ ਨਾਨਕ ਦੀ’ ਇੱਕ ਅਜਿਹਾ ਗੀਤ ਹੈ ਜੋ ਸੁਣਨ ਵਾਲਿਆਂ ਨੂੰ ਸਵੇਰ ਦੀ ਫੇਰੀ, ਨਾਮ ਸਿਮਰਨ ਅਤੇ ਗੁਰੂ ਸਾਹਿਬ ਨਾਲ ਜੁੜੇ ਸੁੰਦਰ ਸੁਨੇਹਿਆਂ ਵੱਲ ਲੈ ਜਾਂਦਾ ਹੈ। ਆੜੀ ਪ੍ਰੋਡਕਸ਼ਨ ਇਸ ਗੀਤ ਰਾਹੀਂ ਧਾਰਮਿਕ ਸੰਗੀਤ ਨੂੰ ਹੋਰ ਅੱਗੇ ਲਿਜਾਣ ਦਾ ਯਤਨ ਕਰ ਰਹੀ ਹੈ।

Leave a Reply

Your email address will not be published. Required fields are marked *