ਬਚਿਆਂ ਨੂੰ ਸਿਖਿਆ ਨਾਲ ਜੋੜੀ ਰੱਖਣ ਲਈ ਨਵੀਂ ਸ਼ਲਾਘਾਯੋਗ ਪਹਿਲਕਦਮੀਆਂ ਲਾਜਮੀ-ਖੁਸ਼ਬੂ ਸਵਨਾ ਪੰਚਾਇਤ ਨੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ, ਪੰਚਾਇਤ ਦਾ ਕੀਤਾ ਧੰਨਵਾਦ

ਬਚਿਆਂ ਨੂੰ ਸਿਖਿਆ ਨਾਲ ਜੋੜਨ ਲਈ ਨਵੀਂ ਦਿਸ਼ਾ ਪ੍ਰਦਾਨ ਕਰਨ ਹਿਤ ਲਗਾਤਾਰ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਪਿੰਡ ਸਲੇਮਸ਼ਾਹ ਦੀ ਪੰਚਾਇਤ ਵੱਲੋਂ ਨਵੀਂ ਪਹਿਲਕਦਮੀ ਕਰਦਿਆਂ ਪੰਜਵੀ ਤੇ ਅਠਵੀ ਜਮਾਤ ਦੇ ਪਹਿਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਮੈਡਮ ਖੁਸ਼ਬੂ ਸਵਨਾ ਵਿਸ਼ੇਸ਼ ਤੌਰ *ਤੇ ਪਹੁੰਚੇ।
ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਸਾਡਾ ਭਵਿੱਖ ਇਹ ਬਚੇ ਹਨ ਤੇ ਬਚਿਆਂ ਨੂੰ ਸਿਖਿਆ ਪੱਖੋਂ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ, ਪੰਚਾਇਤ, ਅਧਿਆਪਕ, ਮਾਪੇ, ਅਧਿਆਪਕ ਤੇ ਸੰਸਥਾਵਾਂ ਲਗਾਤਾਰ ਵੱਧ ਚੜ ਕੇ ਬਚਿਆਂ ਦੇ ਭਵਿੱਖ ਨੂੰ ਸਿਰਜਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਲਾਜਮੀ ਪੜਾਉਣਾ ਚਾਹੀਦਾ ਹੈ ਕਿਸੇ ਵੀ ਵਿਦਿਆਰਥੀ ਨੂੰ ਸਿਖਿਆ ਤੋਂ ਵਾਂਝਾ ਨਾ ਰਖਿਆ ਜਾਵੇ।


ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਹੌਂਸਲਾਅਫਜਾਈ ਕਰਦਿਆਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਨੂੰ ਨਗਦ ਇਨਾਮ ਤੇ ਅਠਵੀ ਜਮਾਤ ਦੇ ਵਿਦਿਆਰਥਾਂ ਨੂੰ ਸਾਈਕਲ ਭੇਟ ਕੀਤਾ । ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਅੰਦਰ ਪੜ੍ਹਾਈ ਪ੍ਰਤੀ ਹੋਰ ਰੂਚੀ ਵਧੇਗੀ ਤੇ ਵਿਦਿਆਰਥੀ ਮਨ ਲਗਾ ਕੇ ਪੜਾਈ ਕਰਨਗੇ ਤੇ ਆਪਣੇ ਪਰਿਵਾਰ, ਮਾਪੇ, ਸਕੂਲ ਤੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ।
ਉਨ੍ਹਾਂ ਪੰਚਾਇਤ ਦੇ ਨਾਲ –ਨਾਲ ਸਕੂਲ ਸਟਾਫ ਤੇ ਹੋਰਨਾ ਸਬੰਧਤਾਂ ਦਾ ਇਸ ਪਹਿਲਕਦਮੀ *ਤੇ ਧੰਨਵਾਦ ਪ੍ਰਗਟ ਕੀਤਾ ਤੇ ਉਮੀਦ ਕੀਤੀ ਕਿ ਇਸੇ ਤਰ੍ਹਾਂ ਹੀ ਅਸੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਰੋਸ਼ਨਾਉਣ ਲਈ ਪੁਰੋਜਰ ਯਤਨ ਕਰਦੇ ਰਹਾਂਗੇ

Leave a Reply

Your email address will not be published. Required fields are marked *