ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਮੈਡਮ ਖੁਸ਼ਬੂ ਸਵਨਾ ਤੇ ਪਿਤਾ ਸ. ਖਜ਼ਾਨ ਸਿੰਘ ਪਟਵਾਰੀ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜੰਡਵਾਲਾ ਮੀਰਾ ਸਾਂਗਲਾ ਤੋਂ 3 ਬੱਸਾਂ ਰਵਾਨਾ

ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਲੋਕ-ਹਿਤੈਸ਼ੀ ਯੋਜਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਪਿੰਡ ਜੰਡਵਾਲਾ ਮੀਰਾ ਸਾਂਗਲਾ ਤੋਂ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ 3 ਬੱਸਾਂ ਸੰਗਤਾਂ ਨੂੰ ਲੈ ਕੇ ਰਵਾਨਾ ਹੋਈਆਂ।

ਇਹ ਬੱਸਾਂ ਹਲਕਾ ਵਿਧਾਇਕ ਫਾਜ਼ਿਲਕਾ ਸ. ਨਰਿੰਦਰ ਪਾਲ ਸਿੰਘ ਸਵਨਾ  ਦੀ ਧਰਮ ਪਤਨੀ ਮੈਡਮ ਖੁਸ਼ਬੂ ਸਵਨਾ ਅਤੇ ਵਿਧਾਇਕ ਸਾਹਿਬ ਦੇ ਪਿਤਾ ਸਰਦਾਰ ਖਜ਼ਾਨ ਸਿੰਘ ਪਟਵਾਰੀ ਵੱਲੋਂ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ 3 ਬੱਸਾਂ ਰਵਾਨਾ ਕੀਤੀਆਂ ਗਈਆਂ।

ਇਸ ਮੌਕੇ ਮੈਡਮ ਖੁਸ਼ਬੂ ਸਵਨਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੀਰਥ ਯਾਤਰਾ ‘ਤੇ ਜਾਣ ਦਾ ਸੁਭਾਗ ਬੜੇ ਚੰਗੇ ਕਰਮਾਂ ਤੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਬਹੁਤ ਸਾਰੇ ਬਜ਼ੁਰਗ ਅਜਿਹੇ ਹਨ ਜੋ ਆਰਥਿਕ ਤੰਗੀ ਜਾਂ ਹੋਰ ਕਾਰਨਾਂ ਕਰਕੇ ਆਪਣੀ ਸਾਰੀ ਉਮਰ ਵਿੱਚ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੇ। ਅਜਿਹੇ ਬਜ਼ੁਰਗਾਂ ਨੂੰ ਘਰੋਂ ਤੀਰਥਾਂ ਦੇ ਦਰਸ਼ਨ ਕਰਵਾਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਇਤਿਹਾਸਕ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਰਾਹੀਂ ਸੰਗਤਾਂ ਨੂੰ ਆਪਣੇ ਪਵਿੱਤਰ ਗੁਰਧਾਮਾਂ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹ ਯਾਤਰਾ ਸਿਰਫ਼ ਇੱਕ ਸਫ਼ਰ ਨਹੀਂ, ਸਗੋਂ ਆਤਮਿਕ ਸ਼ਾਂਤੀ, ਸ਼ਰਧਾ ਅਤੇ ਗੁਰੂ ਘਰ ਨਾਲ ਜੁੜਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਸਾਰੀਆਂ ਸੰਗਤਾਂ ਦੀ ਸੁਖਦ, ਸੁਰੱਖਿਅਤ ਤੇ ਮੰਗਲਮਈ ਯਾਤਰਾ ਦੀ ਕਾਮਨਾ ਕੀਤੀ।

ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸੰਗਤਾਂ ਨੇ ਇਸ ਨੇਕ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਜੀ ਦਾ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂ ਸਰਪੰਚ ਸੁਰਿੰਦਰ ਕੁਮਾਰ, ਬਲਾਕ ਸੰਮਤੀ ਮੈਂਬਰ ਵਰਿੰਦਰ ਕੁਮਾਰ, ਪੰਚਾਇਤ ਮੈਂਬਰ ਪ੍ਰੇਮ ਸਿੰਘ, ਸੁਨੀਲ ਕੁਮਾਰ, ਜੋਬਨਜੀਤ ਸਿੰਘ, ਅੰਗਰੇਜ਼ ਕੁਮਾਰ, ਮੱਖਣ ਸਿੰਘ, ਮੰਗਤ ਰਾਮ, ਸਾਬਕਾ ਪੰਚਾਇਤ ਮੈਂਬਰ ਪਰਮਜੀਤ ਸਿੰਘ, ਪੰਚਾਇਤ ਮੈਂਬਰ ਅਮਰਜੀਤ ਕੌਰ, ਦੇਸ ਰਾਜ, ਅਵਤਾਰ ਸਿੰਘ ਪੂਲਾ, ਸੰਦੀਪ ਕੁਮਾਰ ਆੜ੍ਹਤੀ, ਸ਼ੇਖਰ ਕੁਮਾਰ, ਬਿੱਟੂ ਸੇਤੀਆ, ਸੋਨੀਆ ਬਲਾਕ ਪ੍ਰਧਾਨ ਵੋਮੈਨ ਵਿੰਗ ਸਮੇਤ ਸਮੂਹ ਪਾਰਟੀ ਵਰਕਰ, ਪੰਚ ਅਤੇ ਸਰਪੰਚ ਹਾਜ਼ਰ ਸਨ।

Leave a Reply

Your email address will not be published. Required fields are marked *