ਐਮ.ਐਲ.ਏ. ਜਗਦੀਪ ਕੰਬੋਜ ਗੋਲਡੀ ਵੱਲੋਂ ਬਾਰ ਐਸੋਸੀਏਸ਼ਨ ਜਲਾਲਾਬਾਦ ਵਿਖੇ ਰੰਗਲਾ ਪੰਜਾਬ ਸਕੀਮ ਤਹਿਤ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ

ਜਲਾਲਾਬਾਦ 

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਗਤੀਸ਼ੀਲ ਅਗਵਾਈ ਹੇਠ ਬਾਰ ਐਸੋਸੀਏਸ਼ਨ ਜਲਾਲਾਬਾਦ ਵਿਖੇ (ਰੰਗਲਾ ਪੰਜਾਬ ਸਕੀਮ) ਤਹਿਤ ਬਣਾਈ ਗਈ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਅੱਜ ਮਿਤੀ 30-10-2026 ਨੂੰ ਮਾਨਯੋਗ ਐਮ.ਐਲ.ਏ. ਹਲਕਾ ਜਲਾਲਾਬਾਦ ਸ਼੍ਰੀ ਜਗਦੀਪ ਕੰਬੋਜ ਗੋਲਡੀ  ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਐਮ.ਐਲ.ਏ. ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ ਹੈ। ਇਸ ਸਕੀਮ ਤਹਿਤ ਹਰ ਵਰਗ ਲਈ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਡਿਜੀਟਲ ਲਾਇਬ੍ਰੇਰੀ ਨਾਲ ਜਲਾਲਾਬਾਦ ਦੇ ਵਕੀਲ ਸਾਹਿਬਾਨ, ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਬਹੁਤ ਲਾਭ ਮਿਲੇਗਾ। ਹੁਣ ਇੱਕ ਕਲਿੱਕ ‘ਤੇ ਹੀ ਸੁਪਰੀਮ ਕੋਰਟ, ਹਾਈਕੋਰਟ ਦੇ ਫੈਸਲੇ, ਕਾਨੂੰਨ ਦੀਆਂ ਕਿਤਾਬਾਂ ਅਤੇ ਵੱਖ-ਵੱਖ ਕੇਸਾਂ ਦੀ ਸਟੱਡੀ ਆਸਾਨੀ ਨਾਲ ਹੋ ਸਕੇਗੀ। ਬਾਰ ਐਸੋਸੀਏਸ਼ਨ ਦੀ ਇਹ ਮੰਗ ਲੰਬੇ ਸਮੇਂ ਤੋਂ ਸੀ, ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ।ਉਨ੍ਹਾਂ ਭਰੋਸਾ ਦਿੱਤਾ ਕਿ ਬਾਰ ਐਸੋਸੀਏਸ਼ਨ ਦੀ ਹੋਰ ਕੋਈ ਵੀ ਮੰਗ ਹੋਵੇਗੀ ਤਾਂ ਉਸ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ ਅਤੇ ਵਕੀਲ ਭਾਈਚਾਰੇ ਦੇ ਭਲੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੁਸ਼ੀਲ ਕੁੱਕੜ ਐਡਵੋਕੇਟ, ਵਾਈਸ ਪ੍ਰਧਾਨ ਸ਼੍ਰੀ ਅਮਿਤ ਕੱਕੜ ਐਡਵੋਕੇਟ, ਵਾਈਸ ਪ੍ਰਧਾਨ ਮਿਸ ਅਨਾਮਿਕਾ ਟੰਡਨ ਐਡਵੋਕੇਟ, ਸਕੱਤਰ ਸ਼੍ਰੀ ਨਤਮ ਮੁੰਜਾਲ ਐਡਵੋਕੇਟ, ਜੁਆਇੰਟ ਸਕੱਤਰ ਮਿਸ ਰਾਜਵਿੰਦਰ ਕੌਰ ਹਾਂਡਾ ਐਡਵੋਕੇਟ ਅਤੇ ਖਜ਼ਾਨਚੀ ਸ਼੍ਰੀ ਉਤਕਰਸ਼ ਵਾਧਵਾ ਐਡਵੋਕੇਟ ਸਮੇਤ ਸਮੂਹ ਵਕੀਲ ਸਾਹਿਬਾਨ ਹਾਜ਼ਰ ਸਨ ਅਤੇ ਉਨ੍ਹਾਂ ਨੇ ਐਮ.ਐਲ.ਏ. ਸਾਹਿਬ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *