ਮੁੱਖ ਖੇਤੀਬਾੜੀ ਅਫਸਰ ਵੱਲੋਂ ਬੇਲਰ ਮਾਲਕਾ ਨਾਲ ਕੀਤੀ ਗਈ ਮੀਟਿੰਗ

ਮੁੱਖ ਖੇਤੀਬਾੜੀ ਅਫਸਰ ਡਾ ਕੁਲਵੰਤ ਸਿੰਘ ਵੱਲੋਂ ਆਪਣੇ ਦਫਤਰ ਵਿਖੇ ਰੈਕ ਬੇਲਰ ਮਾਲਕਾਂ ਮੀਟਿੰਗ ਕੀਤੀ ਗਈ। ਮੀਟਿੰਗ ਵਿਖੇ ਜ਼ਿਲ੍ਹੇ ਦੇ ਲਗਭਗ 27  ਰੈਕ ਬੇਲਰ ਮਾਲਕਾਂ ਨੇ ਭਾਗ ਲਿਆ।


ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਵਲੋਂ ਸਮੂਹ ਰੈਕ ਬੇਲਰ ਮਾਲਕਾਂ ਨੂੰ ਜ਼ਿਲੇ ਦੇ ਅੰਦਰ ਹੀ ਰੈਕ ਬੇਲਰ ਨੂੰ ਚਲਾਉਣ ਅਤੇ ਜਿਲੇ ਦੇ ਅੰਦਰ ਹੀ ਕੰਮ ਕਰਨ ਬਾਰੇ ਹਦਾਇਤ ਕੀਤੀ ਗਈ ਅਤੇ ਸਮੂਹ ਰੈਕ ਬੇਲਰਾਂ ਉੱਪਰ ਜੀਪੀਐਸ ਲਗਾਉਣ ਬਾਰੇ ਕਿਹਾ ਗਿਆ ਰੈਕ ਬੇਲਰ ਮਾਲਕਾਂ ਵੱਲੋਂ ਆਪਣੀਆਂ ਮੁਸ਼ਕਿਲਾਂ ਬਾਰੇ ਵੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਜੀ ਜਾਣੂ ਕਰਵਾਇਆ ਗਿਆ ਅਤੇ ਪਰਾਲੀ ਦੇ ਰੇਟ ਵਧਾਉਣ ਬਾਰੇ ਪੁਰਜੋਰ ਮੰਗ ਕੀਤੀ ਗਈ ਅਤੇ ਬੇਲਰ ਮਾਲਕਾਂ ਵੱਲੋ ਵਿਸਵਾਸ ਦਵਾਇਆ ਗਿਆ ਕਿ ਉਹ ਜਿਲੇ ਵਿੱਚ ਹੀ ਕੰਮ ਕਰਨਗੇ ਜਿਸ ਸਬੰਧ ਵਿੱਚ ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀਆ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਤੱਕ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ ।

Leave a Reply

Your email address will not be published. Required fields are marked *