ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਜਿ਼ਲ੍ਹਾ ਸੈਨਿਕ ਬੋਰਡ ਨਾਲ ਕੀਤੀ ਮੀਟਿੰਗ

ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਡਿਪਟੀ ਕਮਿਸ਼ਨਰ, ਫਾਜਿਲਕਾ ਦੇ ਹੁਕਮਾਂ ਅਨੁਸਾਰ ਸ਼੍ਰੀਮਤੀ ਮਨਦੀਪ ਕੌਰ,  ਵਧੀਕ ਡਿਪਟੀ ਕਮਿਸ਼ਨਰ (ਜ), ਫਾਜ਼ਿਲਕਾ ਦੀ ਪ੍ਰਧਾਨਗੀ ਵਿਚ ਜਿ਼ਲ੍ਹਾ ਸੈਨਿਕ ਬੋਰਡ ਫਾਜਿਲਕਾ ਨਾਲ ਮੀਟਿੰਗ 29 ਸਤੰਬਰ 2026 ਨੂੰ ਮੀਟਿੰਗ ਹਾਲ ਵਿਖੇ ਹੋਈ। ਮੀਟਿੰਗ ਦੀ ਸੁ਼ਰੂਆਤ ਕਰਦੇ ਹੋਏ ਲੈਫ. ਕਰਨਲ ਅਮਨਦੀਪ ਕੋਰ (ਰਿਟਾ) ਸਕੱਤਰ ਜਿ਼ਲ੍ਹਾ ਸੈਨਿਕ ਬੋਰਡ ਫਾਜਿਲਕਾ ਵੱਲੋਂ ਪ੍ਰਧਾਨ ਸਾਹਿਬ ਅਤੇ ਬਾਕੀ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਵਿਭਾਗ ਦੀਆਂ ਵੱਖ ਵੱਖ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਮੌਜੂਦਾ ਵਿੱਤੀ ਸਾਲ ਦੌਰਾਨ ਵੱਖ ਵੱਖ ਸਕੀਮਾਂ ਅਧੀਨ ਵਿਭਾਗ ਵੱਲੋਂ ਵੱਖ ਵੱਖ ਲਾਭਪਾਤਰਾਂ ਨੂੰ ਕੁੱਲ 20,74,640/- ਨੂੰ ਅਦਾਇਗੀਆਂ ਕੀਤੀ ਗਈਆਂ ਜਿਸ ਸਬੰਧੀ ਸਕੀਮ ਵਾਈਜ਼ ਵੇਰਵਾ ਦਿੱਤਾ ਅਤੇ ਹੋਰ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਗਈ।

 ਇਸ ਉਪਰੰਤ ਮੀਟਿੰਗ ਵਿੱਚ ਉਠਾਏ ਗਏ ਮੁੱਦਿਆਂ ਤੇ ਵਿਚਾਰ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ, ਫਾਜ਼ਿਲਕਾ ਵੱਲੋਂ ਸਬੰਧਤ ਵਿਭਾਗਾਂ/ ਅਦਾਰਿਆਂ ਨੂੰ ਜਲਦ ਬਣਦੀ ਕਾਰਵਾਈ ਕਰਨ ਲਈ ਵੀ ਨਿਰਦੇਸ਼ ਦਿੱਤੇ ਅਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਵਿੱਚ ਦਿੱਤਾ ਜਾਣ ਵਾਲਾ ਚੰਦਾ ਸਮੇਂ ਸਿਰ ਜਮ੍ਹਾਂ ਕਰਵਾਉਣ ਹਿੱਤ ਪ੍ਰੇਰਿਤ ਕੀਤਾ।

ਇਸ ਮੌਕੇ ਬਾਕੀ ਹੋਰ ਵਿਭਾਗਾਂ ਦੇ ਮੁੱਖੀ/ ਨੁਮਾਇੰਦੇ ਹਾਜ਼ਰ ਸਨ। ਇਸਤੋਂ ਇਲਾਵਾ ਜਿ਼ਲ੍ਹਾ ਸੈਨਿਕ ਬੋਰਡ ਦੇ ਉਪ-ਪ੍ਰਧਾਨ ਕਮਾਂਡਰ ਦਲੀਪ ਕੁਮਾਰ (ਰਿਟਾ), ਨਾਨ ਆਫੀਸ਼ਲਮੈਂਬਰ ਸੂਬੇਦਾਰ ਜੈ ਚੰਦ, ਉੱਘੇ ਨਾਗਰਿਕ ਸ਼੍ਰੀ ਲੀਲਾਧਰ ਸ਼ਰਮਾ, ਸ਼੍ਰੀ ਵਿਕਰਮ ਸ਼ਰਮਾ ਅਤੇ ਜਿ਼ਲ੍ਹਾਸੈਨਿਕ ਬੋਰਡ ਦਾ ਦਫਤਰੀ ਅਮਲਾ ਵੀ ਮੀਟਿੰਗ ਵਿੱਚ ਹਾਜ਼ਰ ਸੀ।   

Leave a Reply

Your email address will not be published. Required fields are marked *