ਫਾਜਿਲਕਾ ਵਿਖੇ ਮੈਡਮ ਖੁਸ਼ਬੂ ਸਵਨਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਖੁਸ਼ੀ ਫਾਉਂਡੇਸ਼ਨ ਸੰਸਥਾ ਲੋੜਵੰਦਾਂ ਦੀ ਭਲਾਈ ਅਤੇ ਮਾਨਵਤਾ ਦੀ ਸੇਵਾ ਹਿਤ ਲਗਾਤਾਰ ਕਾਰਜ ਕਰ ਰਹੀ ਹੈ। ਹੜ੍ਹਾਂ ਦੀ ਸਥਿਤੀ ਵਿਚ ਵੀ ਫਾਉਂਡੇਸ਼ਨ ਵੱਲੋਂ ਲਗਾਤਾਰ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਗਈ ਹੈ ਤੇ ਹਲੇ ਵੀ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਲਗਾਤਾਰਤਾ ਵਿਚ ਖੁਸ਼ੀ ਫਾਉਂਡੇਸ਼ਨ ਵੱਲੋਂ ਮੈਡਮ ਖੁਸ਼ਬੂ ਸਵਨਾ ਨੇ ਪਿੰਡ ਖੂਈ ਖੇੜਾ ਦੀ ਲਗਭਗ 16 ਲੜਕੀਆਂ ਦੀ ਫੁੱਟਬਾਲ ਟੀਮ ਨੂੰ ਯੂਨੀਫਾਰਮ ਅਤੇ ਸ਼ੂਜ ਮੁੱਹਈਆ ਕਰਵਾਏ ਗਏ।
ਮੈਡਮ ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਸਮਾਜ ਸੇਵੀ ਤੇ ਲੋਕ ਭਲਾਈ ਹਿਤ ਉਪਰਾਲੇ ਕਰ ਰਹੀ ਹੈ ਤਾਂ ਜ਼ੋ ਕੋਈ ਵੀ ਲੋੜਵੰਦ ਸੁਵਿਧਾਵਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਨਸੀਬ ਸਮਝ ਰਹੇ ਹਨ ਕਿ ਉਹ ਲੋੜਵੰਦ ਲੜਕੀਆਂ ਦੇ ਚੰਗੇ ਭਵਿੱਖ ਦੇ ਲਈ ਉਹ ਆਪਣਾ ਯੋਗਦਾਨ ਪਾ ਰਹੇ ਹਨ ।
ਉਨ੍ਹਾਂ ਆਖਿਆ ਕਿ ਖੁਸ਼ੀ ਫਾਉਂਡੇਸ਼ਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ—ਨਾਲ ਗਰੀਬ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਵਿਚ ਵੀ ਮੋਹਰੀ ਰਹੀ ਹੈ। ਉਨ੍ਹਾਂ ਆਖਿਆ ਕਿ ਖੁਸ਼ੀ ਫਾਉਂਡੇਸ਼ਨ ਸਿਖਿਆ, ਸਿਹਤ ਤੇ ਰੋਜਗਾਰ *ਤੇ ਵੀ ਕੰਮ ਕਰ ਰਹੀ ਹੈ। ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਲਈ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ, ਔਰਤਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਜਾ ਰਹੇ ਹਨ।

