ਭਾਰਤ ਸਰਕਾਰ ਵੱਲੋਂ ਸੈਂਸਜ 2027 ਸਬੰਧੀ ਬਣਾਇਆ ਗਿਆ ਆਨਲਾਈਨ ਪੋਰਟਲ (CMMS) ਮਿਤੀ 30 ਅਪ੍ਰੈਲ 2026 ਤੋਂ 14 ਮਈ 2026 ਤੱਕ 15 ਦਿਨ ਲਈ ਖੋਲ੍ਹ ਦਿੱਤਾ ਹੈ ਜਿਸ ਵਿੱਚ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਆਨਲਾਈਨ ਸਵੈ ਗਣਨਾ (ਸੈਲਫ ਇਨਿਊਮਰੇਸ਼ਨ) ਤੇ ਕਰ ਸਕੇਗਾ।
ਜ਼ਿਲ੍ਹੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸੈਂਸਜ 2027 ਦੇ ਕੰਮ ਵਿੱਚ ਸਹਿਯੋਗ ਦੇਣ ਅਤੇ ਸਵੈ ਗਣਨਾ ਕਰਨ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੈਂਸਜ ਅਫਸਰ ਅਮਰਪ੍ਰੀਤ ਕੌਰ ਸੰਧੂ ਅਤੇ ਐਸ.ਐਸ. ਪੀ. ਗੁਰਮੀਤ ਸਿੰਘ ਨੇ ਖੁਦ ਆਪਣੀ ਸਵੈ ਗਣਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੈਂਸਜ 2027 ਦਾ ਪਹਿਲਾ ਪੜਾਅ ਜਿਸ ਅਧੀਨ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਿਣਤੀ ਦਾ ਕੰਮ ਮਿਤੀ 15 ਮਈ 2026 ਤੋਂ 13 ਜੂਨ 2026 ਤੱਕ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ 14 ਮਈ 2026 ਤੱਕ 15 ਦਿਨਾਂ ਲਈ ਸੈਲਫ ਇਨਿਊਮਰੇਸ਼ਨ ਦਾ ਪੋਰਟਲ ਖੋਲ੍ਹ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਵੈ-ਗਣਨਾ (ਸੈਲਫ ਇਨਿਊਮਰੇਸ਼ਨ) ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ ‘ਤੇ ਦਰਜ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਅਧਿਕਾਰਤ ਪੋਰਟਲ https://se.census.gov.in ਤੇ ਜਾ ਕੇ ਆਪਣੇ ਮੋਬਾਇਲ ਨੰਬਰ ਤੋਂ ਓ.ਟੀ.ਪੀ. ਨਾਲ ਲਾਗਆਨ ਕਰਕੇ, ਆਪਣਾ ਸੂਬਾ, ਜ਼ਿਲ੍ਹਾ ਤੇ ਸਥਾਨਕ ਵੇਰਵਾ ਚੁਣੋ। ਡਿਜੀਟਲ ਮੈਪ ਉੱਪਰ ਆਪਣੇ ਘਰ ਦਾ ਸਥਾਨ ਟਿੱਕ ਕਰੋ ਇਸ ਤੋਂ ਬਾਅਦ ਮਕਾਨ ਅਤੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰੋ। ਸਬਮਿਸ਼ਨ ਤੋਂ ਬਾਅਦ ਐਸ.ਈ. ਆਈ.ਡੀ. ਮਿਲੇਗੀ ਇਸ ਆਈ.ਡੀ. ਨੂੰ ਸੁਰੱਖਿਅਤ ਰੱਖੋ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈ ਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।
ਇਸ ਮੋਕੇ ਡਿਪਟੀ ਈ.ਐਸ.ਏ ਹਰਜਿੰਦਰ ਸਿੰਘ, ਰਾਕੇਸ਼ ਕੁਮਾਰ, ਅਮਨ ਕੁਮਾਰ,ਜਿਲ੍ਹਾ ਸੈਂਸਜ ਸੈਲ ਤੋਂ ਵਿਵੇਕ ਕਟਾਰੀਆ, ਅਸ਼ੀਸ਼ ਗੁੰਬਰ, ਵਰਿੰਦਰ ਕੁਮਾਰ, ਲਵਜੀਤ ਕੁਮਾਰ, ਸਤਿੰਦਰ ਬੱਤਰਾ ਅਤੇ ਰਾਜੀਵ ਚਗਤੀ ਹਾਜ਼ਰ ਸਨ।
