ਵੋਟਰ ਸੂਚੀ ਦੀ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ (SIR) 2026 ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪੱਧਰ ‘ਤੇ ਕੀਤਾ ”ਹੈਲਪਡੈਸਕ” ਸਥਾਪਿਤ- ਜਿਲ੍ਹਾ ਚੋਣ ਅਫ਼ਸਰ

ਡਾ.ਸੋਨਾ ਥਿੰਦ (ਆਈ.ਏ.ਐੱਸ) ਜਿਲ੍ਹਾ ਚੋਣ ਅਫ਼ਸਰ, ਫਤਿਹਗੜ੍ਹ ਸਾਹਿਬ ਵੱਲੋਂ ਦੱਸਿਆ ਗਿਆ ਕਿ ਮਾਣਯੋਗ ਮੁੱਖ ਚੋਣ ਅਫਸਰ, ਪੰਜਾਬ ਦੇ ਦਫਤਰ ਦੇ ਪੱਤਰ ਰਾਹੀਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ (SIR) 2026 ਨੂੰ ਮੁੱਖ ਰੱਖਦੇ ਹੋਏ SIR ਦੌਰਾਨ ਚੋਣ ਸੇਵਾਵਾਂ ਦੀ ਸਹੂਲਤ ਦੇਣ ਅਤੇ ਸਾਰੇ ਯੋਗ ਨਾਗਰਿਕਾਂ, ਖਾਸ ਕਰਕੇ ਦਿਵਿਆਂਗ, ਪ੍ਰਵਾਸੀ ਅਤੇ ਬਜ਼ੁਰਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ ‘ਤੇ ਕਮਰਾ ਨੰਬਰ 312 ਦੂਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਤਹਿਗੜ੍ਹ ਸਾਹਿਬ ਵਿਖੇ ”ਹੈਲਪਡੈਸਕ” ਸਥਾਪਿਤ ਕੀਤਾ ਗਿਆ ਹੈ |

ਉਹਨਾਂ ਦੱਸਿਆ ਕਿ ”ਹੈਲਪਡੈਸਕ” ਵਿਚ ਮੁੱਖ ਤੌਰ ‘ਤੇ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ, ਜਿਵੇ ਕਿ ਸਪੈਸ਼ਲ ਇੰਟੈਸ਼ਿਵ ਰਿਵੀਜ਼ਨ (SIR) ਸਮਾਂ-ਸੀਮਾਂ, ਵੋਟ ਬਣਾਉਣ, ਸੋਧ ਕਰਨ ਜਾਂ ਵੋਟ ਕਟਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ । ਇਸ ਤੋਂ ਇਲਾਵਾ ਵੋਟਰਾਂ ਨੂੰ ਪਿਛਲੀ ਆਖਰੀ SIR ਸਾਲ- 2003 ਦੀ ਵੋਟਰ ਸੂਚੀ ਦੇ ਰਿਕਾਰਡ ਨਾਲ ਆਪਣੀ ਵੋਟ ਖੋਜ/ਲਿੰਕ ਕਰਨ ਵਿੱਚ ਸਹੂਲਤ ਦੇਣਾ, ਵੋਟਰਾਂ ਨੂੰ ਫਾਰਮ (Enumeration Form) ਭਰਨ ਅਤੇ ਜਮ੍ਹਾਂ ਕਰਨ ਵਿੱਚ ਸਹਾਇਤਾ ਕਰਨਾ (ਆਨਲਾਈਨ/ਆਫਲਾਈਨ), ਪ੍ਰਵਾਸੀ ਵੋਟਰਾਂ ਨੂੰ ਉਨ੍ਹਾਂ ਦੇ ਮੌਜੂਦਾ ਅਤੇ ਪਿਛਲੇ ਵਿਧਾਨ ਸਭਾ ਚੋਣ ਹਲਕਿਆਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਨਾ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਸਹੀ ਜਗ੍ਹਾ ਤੇ ਯਕੀਨੀ ਬਣਾਉਣਾ, ਨਾਗਰਿਕਾਂ/ਵੋਟਰਾਂ ਨੂੰ ਚੋਣ ਵਿਭਾਗ ਨਾਲ ਸਬੰਧਤ ਟੋਲ ਫ੍ਰੀ ਵੋਟਰ ਹੈਲਪਲਾਈਨ ਨੰਬਰ-1950 ਅਤੇ ਭਾਰਤ ਚੋਣ ਕਮਿਸ਼ਨ ਨਾਲ ਸਬੰਧਤ ਵੱਖ-ਵੱਖ ਮੋਬਾਇਲ ਐਪ ਅਤੇ ਵੈਬਸਾਈਟ ਜਿਵੇਂ ਕਿ ECINet Mobile App, www.voters.eci.gov.in ਤੇ www.ceopunjab.gov.in ਤੋਂ ਇਲਾਵਾ ਹੋਰ Apps ਦੀ ਜਾਣਕਾਰੀ ਦੇਣਾ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਸੂਚਿਤ ਕਰਨਾ, ਖਾਸ ਤੌਰ ਤੇ ‘Book a Call with BLO’ ਸਬੰਧੀ ਵੋਟਰਾਂ/ਨਾਗਰਿਕਾਂ ਨੂੰ ਜਾਗਰੂਕ ਕਰਵਾਉਣਾ।

Leave a Reply

Your email address will not be published. Required fields are marked *