ਬਰਿੰਦਰ ਕੁਮਾਰ ਗੋਇਲ ਵੱਲੋਂ ਮੋਗਾ ਜਿਲ੍ਹੇ ਵਿੱਚ 105.49 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ

ਪੰਜਾਬ ਸਰਕਾਰ ਵੱਲੋਂ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਉਣ ਦੇ ਯਤਨਾਂ ਤਹਿਤ ਮੋਗਾ ਜ਼ਿਲ੍ਹਾ ਅੱਜ ਇਤਿਹਾਸ ਦਾ ਗਵਾਹ ਬਣਿਆ ਜਦ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਵੱਲੋਂ ਜ਼ਿਲ੍ਹੇ ਵਿੱਚ 105.49 ਕਰੋੜ ਰੁਪੈ ਦੇ ਸਿੰਚਾਈ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ ।

ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਮੋਗਾ , ਬਾਘਾਪੁਰਾਣਾ ਤੇ ਧਰਮਕੋਟ ਹਲਕੇ ਵਿੱਚ ਸਿੰਚਾਈ ਪ੍ਰਾਜੈਕਟਾਂ ਦਾ ਸ੍ਰੀ ਗੋਇਲ਼ ਵਲੋਂ ਉਦਘਾਟਨ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਸੂਇਆਂ / ਰਜਬਾਹਿਆਂ ਦੀ ਕੰਕਰੀਟ ਲਾਇਨਿੰਗ , ਜ਼ਮੀਨਦੋਜ਼ ਪਾਈਪਾਂ ਰਾਹੀੰ ਸਿੰਚਾਈ ਦੇ ਪ੍ਰਾਜੈਕਟ ਮੁੱਖ ਰੂਪ ਵਿੱਚ ਸ਼ਾਮਲ ਹਨ ।

ਉਨ੍ਹਾਂ ਅੱਜ ਮੋਗਾ ਦੇ ਪਿੰਡ ਝੰਡੇਆਣਾ , ਬਾਘਾਪੁਰਾਣਾ ਦੇ ਪਿੰਡ ਸੁਖਾਨੰਦ , ਸਾਹੋਕੇ ਤੇ ਧਰਮਕੋਟ ਹਲਕੇ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ਸਿੰਚਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ।

ਇਨ੍ਹਾਂ ਪ੍ਰਾਜੈਕਟਾਂ ਨਾਲ ਮੋਗਾ ਜ਼ਿਲ੍ਹੇ ਦੇ ਲਗਭਗ 94 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ ਜਿਨ੍ਹਾਂ ਦਾ 20085 ਏਕੜ ਹੋਰ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਜਾਵੇਗਾ

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਸੁਪਨਾ ਵੇਖਿਆ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜਿੱਥੇ ਪਹਿਲਾਂ ਨਹਿਰੀ ਪਾਣੀ ਦੀ ਵਰਤੋਂ ਕੇਵਲ 17-18 ਫੀਸਦੀ ਸੀ , ਉਹ ਹੁਣ 86 ਫੀਸਦੀ ਹੋ ਗਈ ਹੈ , ਜਿਸ ਨਾਲ ਪੰਜਾਬ ਦੇ ਇਕਲੌਤੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇਗਾ ।

ਧਰਮਕੋਟ ਵਿਧਾਨ ਸਭਾ ਹਲਕੇ ਦੇ ਸੂਇਆਂ ਤੇ ਰਜਬਾਹਿਆਂ ਦੀ ਕੰਕਰੀਟ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ 79.56 ਕਰੋੜ ਦੇ  ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ । ਇਸ ਪ੍ਰੋਜੈਕਟ ਤਹਿਤ ਕੰਕਰੀਟ, ਪਾਈਪਲਾਈਨ ਤੇ ਵਾਟਰ ਕੋਰਸ ਦੀ ਲਾਈਨਿੰਗ ਦੀ ਕੁੱਲ ਲੰਬਾਈ 175.24 ਕਿਲੋਮੀਟਰ ਬਣਦੀ ਹੈ। ਇਹਨਾਂ ਪ੍ਰੋਜੈਕਟਾਂ ਨਾਲ ਧਰਮਕੋਟ ਦੇ 79 ਪਿੰਡਾਂ ਨੂੰ ਸਿੱਧੇ ਰੂਪ ਨਾਲ ਲਾਭ ਪ੍ਰਾਪਤ ਹੋਵੇਗਾ।ਇਸ ਪ੍ਰੋਜੈਕਟ ਤੋਂ ਪਹਿਲਾਂ 24270 ਏਕੜ ਸਿੰਚਾਈ ਵਾਲਾ ਰਕਬਾ ਵਧ ਕੇ 41894 ਹੋ ਜਾਵੇਗਾ, ਭਾਵ ਇਸ ਪ੍ਰੋਜੈਕਟ ਨਾਲ 18174 ਏਕੜ ਰਕਬਾ ਸਿੰਚਾਈ ਅਧੀਨ ਹੋ ਜਾਵੇਗਾ।

ਇਸ ਪ੍ਰਜੈਕਟ ਤਹਿਤ ਲਾਈਨਿੰਗ, ਵਾਟਰ ਕੋਰਸ ਅਤੇ ਪਾਈਪਲਾਈਨ ਦੇ ਪ੍ਰੋਜੈਕਟਾਂ ਦੀ ਅਲੱਗ ਅਲੱਗ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੋਕਰੀ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਪ੍ਰੋਜੈਕਟ ਜਿਹੜਾ ਕਿ 52.51 ਕਰੋੜ ਦੀ ਲਾਗਤ ਵਾਲਾ ਹੈ,  ਨਾਲ 26458 ਏਕੜ ਰਕਬਾ ਹੁਣ ਸਿੰਚਾਈ ਹੋ ਜਾਵੇਗਾ ਜਿਹੜਾ ਕਿ ਪਹਿਲਾਂ 16450 ਏਕੜ ਸੀ, 10,008 ਏਕੜ ਰਕਬਾ ਇਸ ਨਾਲ ਸਿੰਚਾਈ ਆਵੇਗਾ।  ਇਸ ਲਾਈਨਿੰਗ ਦੀ ਲੰਬਾਈ 66.32 ਕਿਲੋਮੀਟਰ ਹੈ।  ਇਸ ਨਾਲ ਨੇੜੇ ਦੇ 20 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ। ਇਹਨਾਂ ਪਿੰਡਾਂ ਵਿੱਚ ਤਲਵੰਡੀ ਮੱਲੀਆਂ, ਦਇਆ ਕਲਾਂ, ਕੋਕਰੀ ਬੁੱਟਰਾਂ, ਭਿੰਡਰ ਕਲਾਂ, ਕਿਸ਼ਨਪੁਰਾ,  ਕਪੂਰਾ,  ਚੱਕ ਬੀਜਾਸਰ, ਪੁਰਾਣੇਵਾਲਾ, ਰੌਲੀ, ਖੇੜਾ ਸਵਾਦ, ਬੁੱਗੀਪੁਰਾ, ਚੁਗਾਵਾਂ , ਜਲਾਲਾਬਾਦ, ਫਤਿਹਗੜ੍ਹ ਕੋਰੋਟਾਣਾ, ਮਹਿਣਾ, ਦਾਤਾ, ਤਤਾਰੀਏਵਾਲਾ ,ਤਲਵੰਡੀ ਭੰਗੇਰੀਆਂ, ਭਿੰਡਰ ਖੁਰਦ, ਦੋਸਾਂਝ ਸ਼ਾਮਿਲ ਹਨ।

ਦੌਲਤਵਾਹ ਡਿਸਟ੍ਰੀਬਿਊਟਰੀ ਸਿਸਟਮ ਦੀ ਕੰਕਰੀਟ ਲਾਈਨਿੰਗ ਦਾ 14.66 ਕਰੋੜ ਵਾਲੇ ਪ੍ਰੋਜੈਕੋਟ ਨਾਲ 8974 ਏਕੜ ਰਕਬਾ ਸਿੰਚਾਈ ਅਧੀਨ ਆ ਗਿਆ ਹੈ। ਪ੍ਰੋਜੈਕਟ ਤੋਂ ਪਹਿਲਾਂ 6462 ਏਕੜ ਰਕਬਾ ਸਿੰਚਾਈ ਅਧੀਨ ਸੀ ਅਤੇ ਇਸ ਪ੍ਰੋਜੈਕਟਲ ਨਾਲ 15436 ਏਕੜ ਰਕਬਾ ਸਿੰਚਾਈ ਅਧੀਨ ਆ ਜਾਵੇਗਾ। ਇਸ ਲਾਈਨਿੰਗ ਦੀ ਲੰਬਾਈ 38.44 ਕਿਲੋਮੀਟਰ ਹੈ। ਇਸ ਨਾਲ ਨੇੜੇ ਦੇ 30 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ।  ਇਹਨਾਂ ਪਿੰਡਾਂ ਵਿੱਚ ਕੈਲਾ, ਨੂਰਪੁਰ, ਬਾਜੇਕੇ, ਕੋਟ ਸਦਾਰ ਖਾਂ, ਬਾਜੇਕੇ, ਮੂਸੇਵਾਲਾ,  ਜਾਫਰਵਾਲਾ, ਬਹਿਰਾਮਕੇ,  ਕਿਸ਼ਨਪੁਰਾ, ਮਸੀਤਾਂ, ਚਿਰਾਗ ਸ਼ਾਹ ਵਾਲਾ, ਸਾਦੀਵਾਲਾ, ਚਿਰਾਗਸ਼ਾਹਵਾਲਾ, ਧਰਮ ਸਿੰਘ ਵਾਲਾ, ਫਤਿਹਪੁਰ ਝੁੱਗੀਆਂ, ਕਾਦਰ ਵਾਲਾ,  ਕਿੱਲੀ ਗੰਧਰਾਂ, ਮੰਦਰ, ਮੁਹਾਰ,  ਮੱਲੂਵਾਲਾ, ਬੋਘੇਵਾਲਾ, ਮੁੰਡੀ ਜਮਾਲ, ਅਮਰਗੜ੍ਹ ਬੰਦੀਆਂ, ਸ਼ਾਹ ਅਬੂ ਬੱਕਰ, ਬਾਘਲੇ ਵਾਲਾ, ਦਾਨੇਵਾਲਾ,  ਮੌਜੇਵਾਲਾ, ਕਿੱਲੀ ਨੌਬਾਦ ਸ਼ਾਮਿਲ ਹਨ।

ਵਾਟਰ ਕੋਰਸਾਂ ਦੀ ਉਸਾਰੀ ਅਤੇ ਪਾਈਪਲਾਈਨਾਂ ਵਿਛਾਉਣ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ 3892 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ। ਪਹਿਲਾਂ ਇਹ ਰਕਬਾ 1357 ਏਕੜ ਸੀ ਅਤੇ ਪ੍ਰੋਜੈਕਟ ਤੋਂ ਬਾਅਦ ਇਹ ਸਿੰਚਾਈ ਅਧੀਨ ਰਕਬਾ 5256 ਏਕੜ ਹੋ ਜਾਵੇਗਾ। ਪਾਈਪਲਾਈਨ ਦੀ ਲੰਬਾਈ 67.74 ਕਿਲੋਮੀਟਰ ਹੈ। ਵਾਟਰ ਕੋਰਸ ਦੀ ਲੰਬਾਈ: 2.74 ਕਿਲੋਮੀਟਰ ਇਸ ਪ੍ਰਜੋਕੈਟ ਉਪਰ 12.59 ਕਰੋੜ ਦਾ ਖਰਚਾ ਆਵੇਗਾ ਅਤੇ ਇਸ ਨਾਲ 29 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ। ਇਹਨਾਂ ਪਿੰਡਾਂ ਵਿੱਚ ਔਗਰ, ਬੱਦੂਵਾਲ, ਚੁੱਘਾ ਕਲਾਂ, ਧਰਮ ਸਿੰਘ ਵਾਲਾ, ਫਤਿਹੁੱਲਾ ਸ਼ਾਹ, ਧਰਮਕੋਟ, ਫਤਿਹਗੜ੍ਹ ਕੋਰੋਟਾਣਾ, ਫਤਿਹਗੜ੍ਹ ਪੰਜਤੂਰ,  ਫਤਿਹੁੱਲਾ ਸ਼ਾਹ, ਫਿਰੋਜ਼ਵਾਲਾ ਬਾਡਾ, ਇੰਦਰਗੜ੍ਹ, ਜਲਾਲਾਬਾਦ, ਜਨੇਤਪੁਰਾ, ਕੜਾਹੇਵਾਲਾ, ਕੈਲਾ, ਖੇੜਾ ਡਰੋਲੀ,  ਕਿੱਲੀ ਗੰਧਰਾਂ, ਲਾਲੀਹਾਂਦੀ,  ਲੋਹਗੜ੍ਹ,  ਲੋਹਾਰਾ, ਸੋਢੀਵਾਲਾ, ਵਰ੍ਹੇ ਸ਼ਾਮਿਲ ਹਨ।

ਮੋਗਾ ਹਲਕੇ ਵਿੱਚ ਕੁੱਲ 16 ਕੰਮਾਂ ਨੂੰ ਜਿਸ ਵਿੱਚ 92.06 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਇਨ ਪਾਉਣ ਅਤੇ ਨਹਿਰੀ ਖਾਲ਼ਿਆਂ ਦੀ ਉਸਾਰੀ ਨੂੰ 16.91 ਕਰੋੜ ਦੀ ਲਾਗਤ ਨਾਲ ਕਰਵਾਇਆ ਗਿਆ ਹੈ ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਨਾਲ 2696 ਏਕੜ ਵਾਧੂ ਰਕਬਾ ਨਹਿਰੀ ਪਾਣੀ ਦੀ ਸਿੰਚਾਈ ਹੇਠ ਆ ਗਿਆ ਹੈ ।

ਇਸ ਤੋਂ ਇਲਾਵਾ ਸਾਹੋਕੇ ਵਿਖੇ ਕੈਬਨਿਟ ਮੰਤਰੀ ਵੱਲੋਂ ਕੁੱਲ 7.13 ਕਰੋੜ ਰੁਪੈ ਦੀ ਲਾਗਤ ਨਾਲ ਖਾਲ਼ਿਆਂ ਦੀ ਲਾਇਨਿੰਗ ਤੇ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਪ੍ਰਾਜੈਕਟ ਲੋਕ ਅਰਪਿਤ ਕੀਤੇ ਗਏ । ਇਸ ਨਾਲ 1291 ਏਕੜ ਹੋਰ ਰਕਬਾ ਸਿੰਚਾਈ ਹੇਠ ਆ ਗਿਆ ਹੈ ।

ਇਸ ਮੌਕੇ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ , ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਧੀਕ ਡਿਪਟੀ ਕਮਿਸ਼ਨਰ ਜਸਪਿੰਦਰ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

ਕੈਪਸ਼ਨ – ਮੋਗਾ ਹਲਕੇ ਦੇ ਪਿੰਡ ਝੰਡੇਆਣਾ ਵਿਖੇ ਜ਼ਮੀਨਦੋਜ਼ ਪਾਇਪਾੰ ਦੇ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ । ਨਾਲ ਹਨ ਵਿਧਾਇਕ ਡਾ ਅਮਨਦੀਪ ਕੌਰ ਅਰੋੜਾ ।

ਕੈਪਸ਼ਨ – ਬਾਘਾਪੁਰਾਣਾ ਦੇ ਪਿੰਡ ਸੁਖਾਨੰਦ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ । ਨਾਲ ਹਨ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਤੇ ਹੋਰ ।

Leave a Reply

Your email address will not be published. Required fields are marked *