ਬੀਬੀਐਮਬੀ ਵੱਲੋਂ ਕੌਮੀ ਜਜ਼ਬੇ ਤੇ ਧੂਮਧਾਮ ਨਾਲ ਮਨਾਇਆ ਗਿਆ ਅਜਾਦੀ ਦਿਹਾੜਾ

ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਅਜਾਦੀ ਦਿਹਾੜਾ ਕੌਮੀ ਜਜ਼ਬੇ, ਉਤਸਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਨਰਸਰੀ ਗਰਾਉਂਡ ਵਿਖੇ ਹੋਏ ਮੁੱਖ ਸਮਾਗਮ ਵਿਚ ਮੁੱਖ ਇੰਜਨੀਅਰ ਰਾਕੇਸ਼ ਕੁਮਾਰ ਗੁਪਤਾ ਨੇ ਝੰਡਾ ਲਹਿਰਾਇਆ।

ਇਸ ਮੌਕੇ ਆਪਣੇ ਸੰਬੋਧਨ ਵਿਚ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੰਦੀਆਂ ਕਿਹਾ ਕਿ ਅਜਾਦੀ ਤੋਂ ਬਾਅਦ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ ਪਰ ਹਾਲੇ ਵੀ ਹੋਰ ਬਹੁਤ ਕੁਝ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਦੇਸ਼ ਦੀ ਪ੍ਰਗਤੀ ਲਈ ਯੋਗਦਾਨ ਦੇਣ ਦਾ ਆਪਣਾ ਸੰਕਲਪ ਪੱਕਾ ਕਰਨ ਦਾ ਦਿਨ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਨਿਰਮਾਣ ਲਈ ਨਿਸ਼ਠਾ ਨਾਲ ਕੰਮ ਕਰਨ। ਉਨ੍ਹਾਂ ਨੇ ਬੀਬੀਐਮਬੀ ਵੱਲੋਂ ਊਰਜਾ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਅਦਾਰਾ ਇਹ ਭੁਮਿਕਾ ਹੋਰ ਵੀ ਮਹੱਤਵਪੂਰਨ ਤਰੀਕੇ ਨਾਲ ਨਿਭਾਉਣ ਦਾ ਅੱਜ ਦੇ ਦਿਨ ਪ੍ਰਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਹਰੇਕ ਨਾਗਰਿਕ, ਉਹ ਚਾਹੇ ਜੋ ਵੀ ਕੰਮ ਕਰ ਰਿਹਾ ਹੈ, ਉਸਨੂੰ ਮਿਹਨਤ ਤੇ ਇਮਾਨਦਾਰੀ ਨਾਲ ਕਰੇ ਤਾਂ ਸਾਡਾ ਮੁਲਕ ਵਿਸ਼ਵ ਸ਼ਕਤੀ ਦਾ ਮੁਕਾਮ ਹਾਸਲ ਕਰ ਸਕਦਾ ਹੈ।

          ਇਸ ਮੌਕੇ ਮੁੱਖ ਮਹਿਮਾਨ ਨੇ ਪ੍ਰੇਡ ਦਾ ਨੀਰਿਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਜਿਸ ਦੀ ਅਗਵਾਈ ਪ੍ਰੇਡ ਕਮਾਂਡਰ ਰਣਜੀਤ ਸਿੰਘ ਨੇ ਕੀਤੀ। ਪ੍ਰੇਡ ਵਿਚ ਫਾਇਰ ਬ੍ਰੀਗੇਡ ਸਰਵਿਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਸਕਾਉਟ ਤੇ ਐਨਸੀਸੀ ਕੈਡਿਟਸ ਨੇ ਭਾਗ ਲਿਆ।

          ਇਸ ਮੌਕੇ ਬੀਬੀਐਮਬੀ ਡੀਏਵੀ ਸਕੂਲ, ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ, ਸਰਵ ਹਿੱਤਕਾਰੀ ਵਿਦਿਆ ਮੰਦਰ, ਵਿਸ਼ਿਸਟ ਭਾਰਤੀ ਪਬਲਿਕ ਸਕੂਲ, ਸਰਕਾਰੀ ਮਾਡਲ ਸਕੂਲ, ਸਰਕਾਰੀ ਸੀਨਿਅਰ ਸੈਕੰਡਰੀ ਕੰਨਿਆ ਸਕੂਲ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਤਲਵਾੜਾ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਅਤੇ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।

          ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਇਸ ਵਾਰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸਤੋਂ ਬਿਨ੍ਹਾਂ ਪਰਬਤਰੋਹੀ ਪਰਮਿੰਦਰ ਸਿੰਘ ਅਤੇ ਦੋ ਵੰਡਰ ਕਿੱਡ ਜਸਪਿੰਦਰ ਸਿੰਘ ਰਮਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਿੰਨ੍ਹਾਂ ਨੇ ਛੋਟੀ ਉਮਰ ਵਿਚ ਉਚੀਆਂ ਤੇ ਦੁਰਘਮ ਪਹਾੜੀ ਰਸਤਿਆਂ ਨੂੰ ਪਾਰ ਕੀਤਾ। ਮੰਚ ਸੰਚਾਲਣ ਦੀ ਭੁਮਿਕਾ ਐਸਡੀਓ ਧਰਮਿੰਦਰ ਸਿੰਘ ਤੇ ਮੈਡਮ ਗਿਤਾਂਜਲੀ ਨੇ ਨਿਭਾਈ।

          ਇਸ ਮੌਕੇ ਰੈਡ ਕ੍ਰਾਸ ਦੇ ਚੇਅਰਪਰਸਨ ਸ੍ਰੀਮਤੀ ਸੀਮਾ ਗੁਪਤਾ, ਉਪ ਮੁੱਖ ਇੰਜਨੀਅਰ  ਵਿਮਲ ਮੀਨਾ, ਮਨਵੀਨ ਚੌਧਰੀ, ਅਜੀਤ ਕੁਮਾਰ, ਵਧੀਕ ਨਿਗਰਾਨ ਇੰਜਨੀਅਰ ਵਿਨੈ ਕੁਮਾਰ ਤੇ ਅਰਵਿੰਦਰ ਪਾਲ ਸਿੰਘ ਊਭੀ, ਕਾਰਜ ਕਾਰੀ ਇੰਜਨੀਅਰ ਗੌਰਵ ਲਾਂਬਾ, ਐਸਡੀਓ ਧੀਰਜ ਕੁਮਾਰ, ਗੋਪਾਲ, ਪ੍ਰਿੰਸੀਪਲ ਰੋਹਿਤ ਸਲਾਰੀਆ, ਸੁਪਰੀਡੈਂਟ ਤਿਲਕ ਰਾਜ ਸ਼ਰਮਾ, ਜੁਨੀਅਰ ਇੰਜਨੀਅਰ ਗੁਲਸ਼ਨ ਕੁਮਾਰ, ਰਾਜੂ, ਜਤਿਨ ਅਤੇ  ਬਲਜੀਤ ਸਿੰਘ ਵੀ ਵਿਸੇਸ਼ ਤੌਰ ਤੇ ਹਾਜਰ ਰਹੇ।

         

Leave a Reply

Your email address will not be published. Required fields are marked *