ਰਾਸ਼ਟਰਵਾਦੀ ਵਿਚਾਰ ਮੰਚ, ਫਾਜ਼ਿਲਕਾ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ਤੇ ਇੱਕ ਭੱਵਯ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।
ਇਹ ਸ਼ੋਭਾ ਯਾਤਰਾ ਸ੍ਰੀ ਸਾਧੂ ਆਸ਼ਰਮ, ਸ਼ਾਸਤਰੀ ਚੌਂਕ, ਫਾਜ਼ਿਲਕਾ ਤੋਂ ਸ਼ੁਰੂ ਹੋਈ। ਇਸ ਮੌਕੇ ਤੇ ਮੈਡਮ ਖੁਸ਼ਬੂ ਸਵਨਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਵਿੱਚ ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਸਾਨੂੰ ਧਰਮ ਅਤੇ ਸੱਚ ਦੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ ਅਤੇ ਅਜਿਹੇ ਧਾਰਮਿਕ ਸਮਾਗਮ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ।
ਇਸ ਮੌਕੇ ਤੇ ਬੱਚਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੇ ਰੂਪ ਵਿੱਚ ਸਜਾ ਕੇ ਵਾਹਨਾਂ ਤੇ ਲਿਆਂਦਾ ਗਿਆ, ਜੋ ਕਿ ਆਕਰਸ਼ਣ ਦਾ ਕੇਂਦਰ ਬਣਿਆ।
ਇਸ ਮੌਕੇ ਤੇ ਸੋਮਾ ਐਮ ਸੀ ਪਿੰਦਰ ਐਮ ਸੀ ਕਿਰਨ ਬਲਾਕ ਪ੍ਰਧਾਨ ਖੁਸ਼ਮ ਲੱਤਾ ਬਲਾਕ ਪ੍ਰਧਾਨ ਦੀਪਕ ਸ਼ਰਮਾ ਪਰਸ ਖੁਰਾਣਾ ਵਾਰਡ ਇੰਚਾਰਜ ਆਸਾ ਸ਼ਰਮਾ ਮੌਜੂਦ ਸੀ