ਫਾਜਿਲਕਾ ਦੇ ਵਿਧਾਇਕ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਦੇ ਕੀਤੇ ਉਦਘਾਟਨ

ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਵਲੋਂ ਪਿੰਡ ਪੱਟੀ ਪੂਰਨ ਵਿਖੇ ਤਿਆਰ ਕੀਤੀ ਇੰਟਰਲੋਕ ਗਲੀਆਂ ਤੇ ਨਾਲੀਆਂ ਅਤੇ ਪਿੰਡ ਤੋਂ ਢਾਣੀ ਅਜਾਦ ਸਿੰਘ ਤਕ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ  ਕੀਤਾ ਗਿਆ ਉਦਘਾਟਨ ਕੀਤਾ| ਇਸ ਤੋਂ ਬਾਅਦ ਉਨ੍ਹਾਂ ਪਿੰਡ ਅਭੁੱਨ ਵਿਖੇ 10 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਈਲ ਨਾਲ ਤਿਆਰ ਕੀਤੀ ਫਿਰਨੀ ਦਾ ਵੀ ਉਦਘਾਟਨ ਕੀਤਾ।

            ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ ਤੇ ਪੰਜਾਬ ਸਰਕਾਰ ਵੱਲੋ਼ਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਝੜੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਪਿੰਡਾਂ ਵਿੱਚ ਜਿੱਥੇ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਉੱਥੇ ਹੀ ਪਿੰਡਾਂ ਤੇ ਢਾਣੀਆਂ ਵਿੱਚ ਪੀਣ ਵਾਲੇ ਪਾਣੀ ਅਤੇ ਗੰਦੇ ਨਾਲੀ ਦੇ ਨਿਕਾਸੀ ਦੇ ਕੰਮ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਪਿੰਡ ਵਾਸੀਆਂ ਦੀ ਅੱਜ ਮੰਗ ਪੂਰੀ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਹੋਰ ਵੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਗਰੰਟੀਆਂ ਕੀਤੀਆਂ ਸਨ ਉਹ ਸਾਰੀਆਂ ਪੂਰੀਆਂ ਕੀਤੀਆਂ ਹੈ ਤੇ ਪਿੰਡ ਵਾਸੀ ਹੋਰ ਵੀ ਜੋ ਸੜਕਾਂ ਬਣਵਾਉਣ ਦੀ ਮੰਗ ਕੀਤੀ ਹੈ ਉਹ ਵੀ ਪੂਰੀ ਕੀਤੀ ਜਾਵੇਗੀ।

          ਉਨ੍ਹਾਂ ਅੱਗੇ ਕਿਹਾ ਕਿ ਪਿੰਡ ਅਭੁੰਨ ਵਿੱਚ ਜਿੱਥੇ ਪਹਿਲਾ ਲੋਕ ਮਿਲਣੀ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕੀਤੀਆਂ ਗਈਆਂ ਉੱਥੇ ਹੀ ਬਾਅਦ ਵਿੱਚ ਲਗਭਗ 10 ਲੱਖ ਦੀ ਲਾਗਤ ਨਾਲ ਪਿੰਡ ਦੀ ਇੰਟਰਲਾਕ ਟਾਈਲ ਨਾਲ ਫਿਰਨੀ ਤਿਆਰ ਕੀਤੀ ਗਈ ਹੈ ਤੇ ਅੱਜ ਪਿੰਡ ਵਾਸੀਆਂ ਦੀ ਮੰਗ ਪੂਰੀ ਕਰਦੇ ਹੋਏ ਇਸ ਕਾਰਜ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨਿਰੰਤਰ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਦੇ ਕਾਰਜ ਜਾਰੀ ਹਨ ਤੇ ਅੱਗੇ ਵੀ ਇਹ ਵਿਕਾਸ ਕਾਰਜ ਜਾਰੀ ਰਹਿਣਗੇ।

Leave a Reply

Your email address will not be published. Required fields are marked *