ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਸ੍ਰੀ. ਅਮਿਤ ਰਿਣਵਾ ਨੂੰ ਮਾਰਕੀਟ ਕਮੇਟੀ ਫ਼ਾਜ਼ਿਲਕਾ ਦੇ ਚੇਅਰਮੈਨ ਅਤੇ ਸ੍ਰੀ ਅਤੁੱਲ ਨਾਗਪਾਲ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਨ ਦੇ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਹਾਈਕਮਾਡ ਵੱਲੋਂ ਜੋ ਵੀ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਬਾਖੂਬੀ ਢੰਗ ਨਾਲ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ।
ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਹਲਕਾ ਵਾਸੀਆਂ ਨੂੰ ਜੋ ਉਨ੍ਹਾਂ ਤੋਂ ਉਮੀਦਾਂ ਹਨ ਉਨ੍ਹਾਂ ਦੇ ਉਹ ਖਰ੍ਹੇ ਉਤਰਨ ਅਤੇ ਪਾਰਟੀ ਦੇ ਹੱਕਾਂ ਤੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਦੇ ਹੋਰ ਨਿਵੇਕਲੇ ਵਿਕਾਸ ਵਿੱਚ ਉਹ ਆਪਣਾ ਅਹਿਮ ਯੋਗਦਾਨ ਪਾਉਣ ਤਾਂ ਜੋ ਫਾਜ਼ਿਲਕਾ ਨੂੰ ਹੋ ਵੀ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਲੋਕ ਉਨ੍ਹਾਂ ਕੋਲ ਕੰਮ ਲਈ ਆਉਣ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਅੱਗੇ ਹੋ ਕੇ ਉਨ੍ਹਾਂ ਦੇ ਕੰਮ ਕਰਨ ਤਾਂ ਫਾਜ਼ਿਲਕਾ ਵਾਸੀ ਉਨ੍ਹਾਂ ਦੀਆਂ ਸੇਵਾਵਾਂ ਤੋਂ ਖੁਸ਼ ਰਹਿ ਸਕਣ।