ਨੈਸ਼ਨਲ ਐਸਸੀ ਐਸਟੀ ਹੱਬ ਲੁਧਿਆਣਾ, ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ 17 ਅਪ੍ਰੈਲ, 2026 ਨੂੰ ਹੋਟਲ ਹੋਮ ਸਟੱਡਜ਼, ਅਬੋਹਰ ਰੋਡ, ਫਾਜ਼ਿਲਕਾ ਵਿਖੇ ਇੱਕ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਿਹਾ ਹੈ। ਇਹ ਪ੍ਰੋਗਰਾਮ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਤਾਂ ਜੋ ਐਸਸੀ ਐਸਟੀ ਭਾਈਚਾਰੇ ਦੇ ਪਛੜੇ ਮੈਂਬਰਾਂ ਨੂੰ ਸਿੱਖਿਅਤ ਕੀਤਾ ਜਾ ਸਕੇ।
ਬਹੁਤ ਸਾਰੇ ਸਰਵਜਨਿਕ ਖੇਤਰ ਦੇ ਅਦਾਰੇ ਜਿਵੇਂ ਕਿ ਐਫ.ਸੀ.ਆਈ., ਐਨ.ਐਫ. ਐਲ, ਜੈੱਮ, ਜਿਲ੍ਹਾ ਉਦਯੋਗ ਕੇਂਦਰ, ਲੀਡ ਬੈਂਕ, ਸਰਕਾਰੀ ਸਿਖਲਾਈ ਸੰਸਥਾਵਾਂ, ਰਾਜ ਵਿਭਾਗ ਆਦਿ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਹਨ।
ਸਾਰੇ ਦਿਲਚਸਪੀ ਰੱਖਣ ਵਾਲੇ ਐਸ.ਸੀ./ਐਸ.ਟੀ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਪ੍ਰੋਗਰਾਮ ਵਿਚ ਸ਼ਾਮਲ ਹੋਣ ਅਤੇ ਆਪਣੀ ਮੌਜੂਦਗੀ ਨਾਲ ਇਸ ਨੂੰ ਸਫਲ ਬਣਾਉਣ।
