ਡਿਪਟੀ ਕਮਿਸ਼ਨਰ ਵੱਲੋਂ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮੁਕੰਮਲ ਕਰਨ ਵਾਲੇ 30 ਬੀ.ਐਲ.ਓਜ਼ ਦਾ ਕੀਤਾ ਸਨਮਾਨ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਵੱਲੋਂ ਅੱਜ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਤਹਿਤ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮਕੰਮਲ ਕਰਨ ਵਾਲੇ 30 ਬੂਥ ਲੈਵਲ ਅਫ਼ਸਰਾਂ ਦਾ ਸਨਮਾਨ ਕੀਤਾ ਗਿਆ।

ਬੂਥ ਲੈਵਲ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਤੇ ਕਾਰਗੁਜ਼ਾਰੀ ਨੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹੋਰਨਾਂ ਬੀ.ਐਲ.ਓਜ਼ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਸਫ਼ਲਤਾ ਵਿੱਚ ਬੀ.ਐੱਲ.ਓ. ਦੀ ਭੂਮਿਕਾ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ।

ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਕਿਹਾ ਕਿ ਬੀ.ਐਲ.ਓਜ਼ ਵੱਲੋਂ ਪੂਰੀ ਨਿਸ਼ਠਾ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦਿਆਂ ਐਸ.ਆਈ.ਆਰ. ਤਹਿਤ ਨਿਰਧਾਰਿਤ ਮਿਤੀ ਤੋਂ ਪਹਿਲਾਂ ਘਰ-ਘਰ ਸਰਵੇ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਹੈ, ਜੋ ਹੋਰਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਹੈ।

ਇਸ ਮੌਕੇ ਐਸ.ਡੀ.ਐਮ ਅਮਲੋਹ ਹਰਵੀਰ ਕੌਰ, ਐਸ.ਡੀ.ਐਮ ਬੱਸੀ ਪਠਾਣਾ ਦੀਪਜੋਤ ਕੌਰ ਅਤੇ ਚੋਣ ਤਹਿਸੀਲਦਾਰ ਨਿਰਮਲਾ ਰਾਣੀ ਵੀ ਮੌਜੂਦ ਸਨ।

ਇਸ ਮੌਕੇ ਸਨਮਾਨਿਤ ਹੋਣ ਵਾਲੇ ਬੂਥ ਲੈਵਲ ਅਫ਼ਸਰਾਂ ਵਿੱਚ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਹਰਪ੍ਰੀਤ ਸਿੰਘ, ਬੂਥ ਨੰਬਰ 32, ਗੁਰਦੀਪ ਸਿੰਘ, ਬੂਥ ਨੰਬਰ 39, ਲਖਬੀਰ ਸਿੰਘ, ਬੂਥ ਨੰਬਰ 40, ਸੋਹਣ ਸਿੰਘ ਬੂਥ ਨੰ: 70, ਮਨਦੀਪ ਕੌਰ ਬੂਥ ਨੰਬਰ 71, ਕੁਲਦੀਪ ਕੌਰ ਬੂਥ ਨੰਬਰ 94, ਸ਼ਿਆਮ ਕੁਮਾਰੀ ਬੂਥ ਨੰ: 119, ਕੁਲਦੀਪ ਕੌਰ ਬੂਥ ਨੰਬਰ 123,ਬਲਕਰਨ ਸਿੰਘ ਬੂਥ ਨੰ: 128, ਨਰਿੰਦਰ ਸਿੰਘ ਬੂਥ ਨੰਬਰ 133, ਯਾਦਵਿੰਦਰ ਸਿੰਘ ਬੂਥ ਨੰਬਰ 144, ਪੁਨੀਤ ਅਪੂਰ ਬੂਥ ਨੰ: 168, ਮਨਿੰਦਰ ਕੌਰ ਬੂਥ ਨੰਬਰ 172। ਇਸੇ ਤਰ੍ਹਾ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਗੁਰਜੀਤ ਸਿੰਘ ਬੂਥ ਨੰਬਰ 149, ਜਸਮੇਰ ਸਿੰਘ ਬੂਥ ਨੰ: 160, ਨਰਿੰਦਰ ਕੁਮਾਰ ਬੂਥ ਨੰਬਰ 164, ਰਾਜ ਕੁਮਾਰ ਸਿੰਘ ਬੂਥ ਨੰ: 165, ਜਸਵੀਰ ਸਿੰਘ ਬੂਥ ਨੰਬਰ 166, ਅਮਨਦੀਪ ਸਿੰਘ ਬੂਥ ਨੰ: 168, ਕੋਮਲ ਅਸ਼ਟਾ ਬੂਥ ਨੰਬਰ 192, ਮਾਨ ਸਿੰਘ ਬੂਥ ਨੰ: 198 ਅਤੇ ਵਿਧਾਨ ਸਭਾ ਹਲਕਾ ਅਮਲੋਹ ਤੋਂ ਅਮਿਤ ਵਰਮਾ ਬੂਥ ਨੰਬਰ 41, ਗਗਨਦੀਪ ਕੌਰ ਬੂਥ ਨੰਬਰ 73, ਰਵਿੰਦਰ ਕੌਰ ਬੂਥ ਨੰਬਰ 74, ਅਮਰੀਕ ਸਿੰਘ ਬੂਥ ਨੰਬਰ 116, ਰੇਸ਼ਮ ਕੌਰ ਬੂਥ ਨੰਬਰ 140, ਸੋਨੀ ਸਿੰਘ ਬੂਥ ਨੰਬਰ 145, ਹਰਦੀਪ ਕੌਰ ਬੂਥ ਨੰਬਰ 146, ਰਾਣੀ ਬੂਥ ਨੰਬਰ 152 ਅਤੇ ਬਲਵਿੰਦਰ ਕੌਰ ਬੂਥ ਨੰਬਰ 164 ਸ਼ਾਮਲ ਸਨ।

Leave a Reply

Your email address will not be published. Required fields are marked *