ਚੋਣ ਕਮਿਸ਼ਨ (Election Commission) ਅਤੇ ਭਾਰਤੀ ਜਨਤਾ ਪਾਰਟੀ (BJP) ਦੀ ਕਥਿਤ ਮਿਲੀਭੁਗਤ ਖ਼ਿਲਾਫ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ ਨਾਹਰ, ਸੂਬਾ ਕਨਵੀਨਰ ਡਾ. ਸੁਭਾਸ਼ ਮਸੀਹ ਥੋਬਾ, ਹਰਮੇਸ਼ ਗਿੱਲ, ਈਸਾਦਾਸ ਟੋਨੀ, ਜਸਵੀਰ ਪੰਨੂ, ਐਡਵੋਕੇਟ ਜਮੀਲ ਖਾਨ, ਦਿਲਬਰ ਖਾਨ (ਪਟਿਆਲਾ), ਸੈਮਸਨ ਮਸੀਹ (ਖਰੜ), ਹੈਪੀ ਮਲਿਕ ਅਤੇ ਘੱਟ ਗਿਣਤੀ ਵਿਭਾਗ ਦੇ ਹੋਰ ਵੀ ਅਹੁਦੇਦਾਰਾਂ ਤੇ ਸਾਥੀਆਂ ਨੇ ਲੋਕਤੰਤਰ ਦੀ ਬਹਾਲੀ ਲਈ ਰੋਸ ਵਜੋਂ ਆਪਣੀਆਂ ਗ੍ਰਿਫ਼ਤਾਰੀਆਂ ਦਿੱਤੀਆਂ।
ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ!