ਪਿੰਡ ਨਵਾਂ ਮੁੰਬੇਕਾ ਦੇ ਸਰਪੰਚ ਸ਼੍ਰੀ ਰਾਜਿੰਦਰ ਸਿੰਘ ਨੂੰ ਰਾਏ ਸਿੱਖ ਭਲਾਈ ਬੋਰਡ ਹਲਕਾ ਫਾਜ਼ਿਲਕਾ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਵਧਾਈ

ਪਿੰਡ ਨਵਾਂ ਮੁੰਬੇਕਾ ਦੇ ਮੌਜੂਦਾ ਸਰਪੰਚ ਸ਼੍ਰੀ ਰਾਜਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਰਾਏ ਸਿੱਖ ਭਲਾਈ ਬੋਰਡ, ਹਲਕਾ ਫਾਜ਼ਿਲਕਾ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ
‘ਤੇ ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਤਹਿ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀ ਗਈ। ਇਸ ਮੌਕੇ ਪਿੰਡ ਵਾਸੀਆਂ ਅਤੇ ਸਮਾਜਿਕ ਆਗੂਆਂ ਵੱਲੋਂ ਵਧਾਈ ਦਿੱਤੀ ਗਈ ਹੈ।
ਵਿਧਾਇਕ ਨੇ ਕਿਹਾ ਕਿ ਸ਼੍ਰੀ ਰਾਜਿੰਦਰ ਸਿੰਘ ਸਮਾਜ ਸੇਵਾ ਅਤੇ ਲੋਕਾਂ ਦੀਆਂ ਭਲਾਈ ਲਈ ਹਮੇਸ਼ਾ ਅਗਾਂਹਵਧੂ ਰਹੇ ਹਨ। ਉਨ੍ਹਾਂ ਦੇ ਚੇਅਰਮੈਨ ਬਣਨ ਨਾਲ ਰਾਏ ਸਿੱਖ ਭਾਈਚਾਰੇ ਅਤੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਹੋਰ ਤੇਜ਼ੀ ਆਵੇਗੀ।
ਉਨ੍ਹਾਂ ਆਸ ਪ੍ਰਗਟਾਈ ਕਿ ਨਵੇਂ ਚੇਅਰਮੈਨ ਵਜੋਂ ਸ਼੍ਰੀ ਰਾਜਿੰਦਰ ਸਿੰਘ ਬੋਰਡ ਰਾਹੀਂ ਭਾਈਚਾਰੇ ਦੀ ਤਰੱਕੀ, ਸਿੱਖਿਆ ਅਤੇ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਗੇ।

Leave a Reply

Your email address will not be published. Required fields are marked *