ਸਵੱਛਤਾ ਹੀ ਸੇਵਾ 2026 ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਦਫਤਰ ਫਾਜਿਲਕਾ ਵਿਖੇ ਚਲਾਈ ਗਈ ਸਫਾਈ ਮੁਹਿੰਮ

ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛਤਾ ਹੀ ਸੇਵਾ 2026 ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਦਫਤਰ ਅਤੇ ਐਸਡੀਐਮ ਦਫਤਰ ਫਾਜਿਲਕਾ ਵਿਖੇ ਸਫਾਈ ਮੁਹਿੰਮ ਚਲਾਈ ਗਈ।

ਇਹ ਜਾਣਕਾਰੀ ਦਿੰਦਿਆਂ ਦਫਤਰ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਫਾਜ਼ਿਲਕਾ ਦੇ ਅਧਿਕਾਰੀ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਫਾਜਿਲਕਾ ਦੇ ਵੱਖ-ਵੱਖ ਸਥਾਨਾ ਤੇ ਸਫਾਈ ਕੀਤੀ ਗਈ।

ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾਂ ਰੱਖਣ ਲਈ ਵਿਭਾਗ ਵੱਲੋਂ ਜਿਥੇ ਸ਼ਹਿਰ ਦੇ ਵੱਖ-ਵੱਖ ਸਥਾਨਾ ਦੀ ਸਫਾਈ ਕਰਵਾਈ ਗਈ ਹੈ ਉਥੇ ਹੀ ਸ਼ਹਿਰ ਵਾਸੀਆਂ ਨੂੰ ਕੁੜੇ ਨੂੰ ਵੱਖ-ਵੱਖ ਕਰਕੇ ਕੁੜਾਂ ਕਲੈਕਟਰਾਂ ਨੂੰ ਦੇਣ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ” ਸੱਵਛਤਾ ਹੀ ਸੇਵਾ ” ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਆਪਣੀ ਜਿੰਮੇਵਾਰੀ ਨਿਭਾਉਣ ਅਤੇ ਫਾਜ਼ਿਲਕਾ ਨੂੰ ਸਾਫ ਸੁਥਰਾ ਰਖੱਣ ਦੇ ਨਾਲ ਨਾਲ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

Leave a Reply

Your email address will not be published. Required fields are marked *