ਇੱਕ ਮਾਸੂਮ ਨਾਬਾਲਗ ਲੜਕੀ ਦੀ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਵੱਲੋਂ ਰੋਕਿਆ ਗਿਆ ਬਾਲ ਵਿਆਹ  

ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰੀਤੂ ਬਾਲਾ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਹੋਰ ਧੀ ਦਾ ਬਾਲ ਵਿਆਹ ਰੁਕਵਾ ਕੇ ਉਸਦੀ ਜਿੰਦਗੀ ਬਚਾਈ। ਜ਼ਿਲ੍ਹੇ ਵਿੱਚ ਇੱਕ 17 ਸਾਲ ਦੀ ਨਬਾਲਿਗ ਬੱਚੀ ਦਾ ਵਿਆਹ ਉਸ ਤੋ ਵੱਡੀ ਉਮਰ ਦੇ ਲੜਕੇ ਨਾਲ ਹੋਣ ਜਾ ਰਿਹਾ ਸੀ। ਵਿਆਹ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੀ ਟੀਮ ਵੱਲੋਂ ਬੱਚੀ ਦੇ ਪਿੰਡ ਜਾ ਕੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਅਤੇ ਲੜਕੇ ਦੇ ਪਰਿਵਾਰ ਨਾਲ ਤਾਲਮੇਲ ਕੀਤਾ। ਦੋਨਾਂ ਧਿਰਾਂ ਨੂੰ ਇਸ ਬਾਲ ਵਿਆਹ ਨੂੰ ਨਾ ਕਰਨ ਲਈ ਸਖਤ ਆਦੇਸ਼ ਦਿੱਤੇ ਅਤੇ ਬੱਚੀ ਦੀ ਅਗਲੇਰੀ ਪੜ੍ਹਾਈ ਜਾਰੀ ਰੱਖਣ ਲਈ ਸਮਝਾਇਆ ਗਿਆ। ਮੌਕੇ ਤੇ ਹਾਜ਼ਰ ਪਿੰਡ ਦੇ ਸਰਪੰਚ, ਆਗਣਵਾੜੀ ਵਰਕਰ ਅਤੇ ਪੁਲਿਸ ਮੁਲਾਜ਼ਮਾਂ ਨੂੰ ਬੱਚੀ ਦਾ ਲਗਾਤਾਰ ਧਿਆਨ ਰੱਖਣ ਲਈ ਕਿਹਾ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫਾਜ਼ਿਲਕਾ ਨੇ ਦੋਨਾਂ ਧਿਰਾਂ ਨੂੰ ਸਮਝਾਇਆ ਕਿ ਵਿਆਹ ਲਈ ਸਰਕਾਰ ਵੱਲੋਂ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਨਾਬਾਲਗ ਲੜਕੀ ਜਾਂ ਲੜਕੇ ਦਾ ਵਿਆਹ ਕਰਵਾਉਂਦਾ ਹੈ ਤਾਂ ਦੋਨਾਂ ਪਰਿਵਾਰਾਂ, ਵਿਆਹ ਕਰਵਾਉਣ ਵਾਲੇ ਗ੍ਰੰਥੀ, ਫੋਟੋਗ੍ਰਾਫਰ ਅਤੇ ਇਸ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਸਾਰਿਆਂ ਤੇ ਐਫ.ਆਈ.ਆਰ ਦਰਜ ਕੀਤੀ ਜਾਂਦੀ ਹੈ।

ਇਸ ਬਾਲ ਵਿਆਹ ਨੂੰ ਰੋਕਣ ਵਾਲੀ ਟੀਮ ਵਿੱਚ ਸੁਪਰਵਾਇਜ਼ਰ ਕਮਲੇਸ਼, ਪੁਲਿਸ ਵਿਭਾਗ, ਸਿੱਖਿਆ ਵਿਭਾਗ, ਲੀਗਲ ਕਮ-ਪ੍ਰੋਬੇਸ਼ਨ ਅਫਸਰ,ਅਜੈ ਸ਼ਰਮਾ, ਜਸਵਿੰਦਰ ਕੌਰ, ਚਾਇਲਡ ਲਾਇਨ ਸੁਪਰਵਾਇਜਰ ਹਰਸ਼ਰਨਜੀਤ ਕੌਰ ਸ਼ਾਮਿਲ ਸਨ।

ਸ਼੍ਰੀਮਤੀ ਰੀਤੂ ਬਾਲਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਜ਼ਿਲ੍ਹਾ ਫਾਜਿਲਕਾ ਵਿੱਚ ਸਾਲ 2016 ਤੋਂ 0 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਆਪਣੀ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਨੇ ਅਜਿਹੇ ਕਈ ਬੱਚਿਆਂ ਨੂੰ ਬਚਾ ਕੇ ਉਹਨਾਂ ਦੀ ਜਿੰਦਗੀ ਸਵਾਰੀ ਹੈ।

Leave a Reply

Your email address will not be published. Required fields are marked *