ਚੰਡੀਗੜ : ਅੱਜ ‘ ਵਿਦਿਆਰਥੀ ਜਥੇਬੰਦੀ ਸਾਖੀ ‘ ਵੱਲੋਂ,, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੱਤਰਕਾਰ ਮਿਲਣੀ ਕੀਤੀ ਗਈ।

ਜਿਸ ਦਾ ਮੁੱਖ ਕਾਰਨ ਇਹ ਸੀ ਕਿ ਕੱਲ ਜੋ ABVP ਵੱਲੋਂ Women Empowerment ਉੱਪਰ SEERAT ਨਾਮ ਦਾ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸੀ, ਜਿਸਦੇ ਵਿੱਚ ਜੋ ਮੁੱਖ ਬੁਲਾਰੇ ਸੱਦੇ ਗਏ ਓਹਨਾ ਵਿਚੋਂ ਇੱਕ ਬੁਲਾਰਾ ਵਿਵਾਦਿਤ RSS ਦੀ ਮਹਿਲਾ ਸ਼ਾਖਾ ‘ ਰਾਸ਼ਟਰੀ ਸੇਵਿਕਾ ਸਮਿਤੀ ‘ ਦੀ ਪੰਜਾਬ ਹੈਡ ਤਾਨਯਾ ਸ਼ਰਮਾ ਨੂੰ ਵੀ ਸੱਦਿਆ ਗਿਆ।

RSS ਜੋ ਕੇ ਇੱਕ ਮਨੁਸਮ੍ਰਿਤੀ ਦੀ ਸੋਚ ਉਪਰ ਚਲਣ ਵਾਲੀ ਜਥੇਬੰਦੀ ਹੈ , ਮਨੁਸਮ੍ਰਿਤੀ ਦੇ ਵਿੱਚ ਔਰਤਾਂ ਨੂੰ ਲੈ ਕੇ ਬਹੁਤ  ਘਟੀਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ , ਜਿਸ ਦੇ ਵਿੱਚ ਔਰਤਾਂ ਨੂੰ ਸਿਰਫ ਘਰ ਦੇ ਕੰਮ ਕਰਨ ਲਈ ,ਬੱਚੇ ਪੈਦਾ ਕਰਨ ਲਈ ਅਤੇ ਪਰਿਵਾਰ ਨੂੰ ਸਾਂਭਣ ਲਈ ਦੱਸਿਆ ਗਿਆ ਹੈ।

ਇਹੀ ਸੋਚ ‘ਤੇ ਪਹਿਰਾ ਦੇਣ ਵਾਲੀ ਤਾਨਿਆ ਸ਼ਰਮਾ ਨੂੰ ਮੁੱਖ ਬੁਲਾਰੇ ਵਜੋਂ ਯੂਨੀਵਰਸਿਟੀ ਵਿੱਚ ਸੱਦਿਆ ਗਿਆ ਜਿਸ ਦਾ  ਪੰਜਾਬ ਯੂਨੀਵਰਸਿਟੀ ਦੀ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅਤੇ ‘ ਜਥੇਬੰਦੀ ਸਾਖੀ ‘ ਵਲੋਂ ਸ਼ਾਂਤੀਪੂਰਵਕ ਵਿਰੋਧ ਕੀਤਾ ਗਿਆ ਤਾਂ ਉੱਥੇ ਚੰਡੀਗੜ੍ਹ ਪੁਲਿਸ ਅਤੇ ਬੀਜੇਪੀ-ਆਰਐਸਐਸ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਨੇ ਰਲ਼ ਮਿਲ਼ ਕੇ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ , ਕੁੱਟਮਾਰ ਕੀਤੀ ਅਤੇ ਕਈ ਵਿਦਿਆਰਥੀਆਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਡਿਟੇਨ ਵੀ ਕੀਤਾ ਗਿਆ।

‘ ਵਿਦਿਆਰਥੀ ਜਥੇਬੰਦੀ ਸਾਖੀ ‘ , ਬੀਜੇਪੀ – ਆਰਐਸਐਸ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਅਤੇ ਚੰਡੀਗੜ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਦਾ ਵਿਰੋਧ ਕਰਦੀ ਹੈ ਤੇ ਬੀਜੇਪੀ ਆਰਐਸਐਸ ਨੂੰ ਇਹ ਦੱਸ ਦੇਣਾ ਚਾਹੁੰਦੀ ਹੈ ਇਹਨਾਂ ਦੀ ਇਹ ਘਟੀਆ ਸੋਚ ਨੂੰ ‘ ਵਿਦਿਆਰਥੀ ਜਥੇਬੰਦੀ ਸਾਖੀ ‘ ਪੰਜਾਬ ਯੂਨੀਵਰਸਿਟੀ ਵਿੱਚ  ਪੈਰ ਨਹੀਂ ਲਾਉਣ  ਦਏਗੀ।

Leave a Reply

Your email address will not be published. Required fields are marked *