ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਵਿਖੇ ਪ੍ਰਧਾਨ ਸ੍ਰੀ. ਨੋਰੰਗ ਲਾਲ ਅਤੇ ਭੀਮ ਸੈਨ ਸੋਲੀਆਂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੋਕੇ ਤੇ ਬਾਬਾ ਸਾਹਿਬ ਜੀ ਦੀ ਮੂਰਤੀ ਪਸੁਪ ਮਾਲਾ ਅਰਪਿਤ ਕੀਤੀ ਗਈ ਤੇ ਫੁੱਲਾਂ ਦੀ ਬਰਸਾਤ ਕੀਤੀ ਗਈ ਤੇ ਆਈਆਂ ਸੰਗਤਾਂ ਵਿਚ ਲਡੂਆਂ ਦਾ ਪ੍ਰਸਾਦ ਵਰਤਾਇਆ ਗਿਆ | ਇਸ ਮੌਕੇ ਦੋ ਮਿੰਟ ਦਾ ਮੌਨ ਧਾਰਿਆ ਗਿਆ ਅਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਚਰਨ ਸਿੰਘ, ਸ. ਚਰਨ ਸਿੰਘ ਏ ਐੰਸ ਆਈ ਅਤੇ ਓਮ ਪ੍ਰਕਾਰ ਨੇ ਬਾਬਾ ਸਾਹਿਬ ਦੀਾਂ ਸਮਾਜ ਪ੍ਰਤੀ ਨਾਰੀ ਸ਼ਕਤੀ ਪ੍ਰਤੀ ਅਤੇ ਭਾਰਤ ਦੇ ਹਰ ਨਾਗਿਰਿਕ ਨੂੰ ਬਰਾਬਰ ਦਾ ਅਧਿਕਾਰਾਂ ਬਾਰੇ ਜਾਣੂੰ ਕਰਵਾਇਆ ਗਿਆ।



