ਸੰਗਰੂਰ ਦੀ ਇਨਸਾਫ਼ ਰੈਲੀ ਵਿੱਚ ਮੋਹਾਲੀ ਤੋਂ ਬੱਸਾਂ, ਗੱਡੀਆਂ ਅਤੇ ਸੈਂਕੜੇ ਲੋਕਾਂ ਦਾ ਵਿਸ਼ਾਲ ਕਾਫ਼ਲਾ ਲੈ ਕੇ ਪਹੁੰਚੇ ਬਲਬੀਰ ਸਿੰਘ ਸਿੱਧੂ

ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕਾ ਮੋਹਾਲੀ ਤੋਂ 15 ਤੋਂ ਵੱਧ ਬੱਸਾਂ ਅਤੇ 200 ਤੋਂ ਵੱਧ ਗੱਡੀਆਂ ਅਤੇ ਸੈਂਕੜੇ ਲੋਕਾਂ ਦਾ ਵਿਸ਼ਾਲ ਕਾਫ਼ਲਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਹੋਈ ਵਿਸ਼ਾਲ ਇਨਸਾਫ਼ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚਿਆ। ਇਸ ਕਾਫ਼ਲੇ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਸ਼ਿਰਕਤ ਕੀਤੀ। ਸਿੱਧੂ ਨੇ ਕਿਹਾ ਕਿ ਰੈਲੀ ਵਿੱਚ ਮੋਹਾਲੀ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਦੀ ਵੱਡੀ ਸ਼ਮੂਲੀਅਤ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਪੰਜਾਬ ਦੇ ਲੋਕ ਇਨਸਾਫ਼, ਲੋਕਤੰਤਰ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਨਾਲ ਖੜ੍ਹੇ ਹਨ।

ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਵੱਡੇ-ਵੱਡੇ ਸੁਪਨੇ ਦਿਖਾ ਕੇ ਸੱਤਾ ਹਾਸਲ ਕੀਤੀ ਸੀ, ਪਰ ਅੱਜ ਉਹੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਾ ਤਾਂ ਨਸ਼ਿਆਂ ਤੋਂ ਰਾਹਤ ਮਿਲੀ ਹੈ ਅਤੇ ਨਾ ਹੀ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕੋਈ ਸੁਧਾਰ ਹੋਇਆ ਹੈ। ਸਰਕਾਰ ਲੋਕਾਂ ਦੀਆਂ ਅਸਲ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਇਸ਼ਤਿਹਾਰਬਾਜ਼ੀ ਅਤੇ ਸਿਆਸੀ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੁੱਟਣ ਅਤੇ ਡਰਾਉਣ-ਧਮਕਾਉਣ ਦੀ ਰਾਜਨੀਤੀ ਨਾਲ ਪੰਜਾਬ ਦਾ ਭਲਾ ਨਹੀਂ ਹੋ ਸਕਦਾ।

ਸਿੱਧੂ ਨੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਮੋਹਨਜੀਤ ਸਿੰਘ ਸ਼ੇਰੋਂ, ਗੁਲਜ਼ਾਰ ਸਿੰਘ ਅਤੇ ਪਰਵਿੰਦਰ ਸਿੰਘ ਝੋਟਾ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਾਮਲੇ ਪੰਜਾਬ ਵਿੱਚ ਨਸ਼ਿਆਂ ਅਤੇ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਨਸ਼ਿਆਂ ਵਿਰੁੱਧ ਡਟ ਕੇ ਆਵਾਜ਼ ਉਠਾਈ ਸੀ, ਪਰ ਉਸ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਪੰਜਾਬੀ ਸਰਕਾਰ ਤੋਂ ਇਨਸਾਫ਼ ਦੀ ਉਮੀਦ ਕਿਵੇਂ ਰੱਖ ਸਕਦੇ ਹਨ? ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਗੁਲਜ਼ਾਰ ਸਿੰਘ ਦੇ ਮਾਮਲੇ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਗੁਲਜ਼ਾਰ ਸਿੰਘ ਨੂੰ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਡਰਾਇਆ-ਧਮਕਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਵੀਡੀਓ ਜਾਰੀ ਕਰਕੇ ਹਰਪਾਲ ਸਿੰਘ ਚੀਮਾ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਤੰਗ ਪ੍ਰੇਸ਼ਾਨ ਹੋ ਕੇ ਉਸ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ।

ਸਿੱਧੂ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਮਾਮਲਿਆਂ ਤੋਂ ਪੱਲਾ ਝਾੜਨ ਦੀ ਬਜਾਏ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਸਿਰਫ਼ ਨਾਅਰੇ ਲਗਾਉਣ ਨਾਲ ਕੰਮ ਨਹੀਂ ਚੱਲਣਾ। ਇਸ ਲਈ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ, ਚੰਗੀ ਸਿੱਖਿਆ ਅਤੇ ਖੇਡਾਂ ਦੇ ਮੌਕੇ ਮੁਹੱਈਆ ਕਰਵਾਉਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਦੇ ਹੱਥਾਂ ਵਿੱਚ ਰੁਜ਼ਗਾਰ ਦੇ ਮੌਕੇ ਦੇਣੇ ਪੈਣਗੇ। ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕਾਂ, ਸੂਬੇ ਦੀ ਤਰੱਕੀ ਅਤੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਸੰਘਰਸ਼ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।

ਅੰਤ ਵਿੱਚ ਸ. ਬਲਬੀਰ ਸਿੰਘ ਸਿੱਧੂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਦੇ ਨਾਂ ’ਤੇ ਕੀਤੇ ਗਏ ਝੂਠੇ ਵਾਅਦਿਆਂ ਦੀ ਅਸਲੀਅਤ ਸਮਝ ਚੁੱਕੇ ਹਨ ਅਤੇ ਸੂਬੇ ਨੂੰ ਮੁੜ ਵਿਕਾਸ, ਰੁਜ਼ਗਾਰ, ਅਮਨ-ਕਾਨੂੰਨ ਅਤੇ ਖੁਸ਼ਹਾਲੀ ਦੇ ਰਾਹ ’ਤੇ ਲਿਜਾਣ ਲਈ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੇ ਹਨ। ਉਨ੍ਹਾਂ ਮੋਹਾਲੀ ਤੋਂ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਪਹੁੰਚੇ ਸਾਰੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਵੀ ਕੀਤਾ।

ਇਸ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੈਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸੀਨੀਅਰ ਕਾਂਗਰਸੀ ਆਗੂ ਸ ਬੂਟਾ ਸਿੰਘ ਜੀ ਸੋਹਾਣਾ,ਮੁਲਾਜਮ ਆਗੂ ਲੱਖਾਂ ਸਿੰਘ ਜੀ,ਠੇਕੇਦਾਰ ਮੋਹਣ ਸਿੰਘ ਬਠਲਾਣਾ,ਸ ਗੁਰਵੰਤ ਸਿੰਘ ਛੀਨਾ,ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਸ਼ਹਿਰੀ ਮੋਹਾਲੀ, ਮੁਲਾਜਮ ਆਗੂ ਸੁੱਚਾ ਸਿੰਘ ਕਲੋੜ ਨੇ ਸੰਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਰਬੀਰ ਸਿੰਘ ਸਿੱਧੂ, ਮਨਜੀਤ ਕੌਰ, ਅਮਨ ਪਾਸਵਾਨ ਦੋਵੇਂ ਕੌਂਸਲਰ,ਪ੍ਰਦੀਪ ਸਿੰਘ ਤੰਗੋਰੀ ਪ੍ਰਧਾਨ ਬਲਾਕ ਦਿਹਾਤੀ ਮੋਹਾਲੀ, ਮਾਈਨੋਰਟੀ ਡਿਪਾਰਟਮੈਂਟ ਕਨਵੀਨਰ ਸ੍ਰੀ ਇਮਰਾਨ ਖਾਨ ਹੈਪੀ ਮਲਿਕ,ਅਸ਼ੋਕ ਕੌਂਡਲ,ਨਵਦੀਪ ਸਿੰਘ ਨਵੀ ਸੰਧੂ,ਲਖਵਿੰਦਰ ਸਿੰਘ ਕਾਲਾ ਸਾਰੇ ਮੰਡਲ ਪ੍ਰਧਾਨ,ਮੁਕੁਲ ਸ਼ਰਮਾਂ ਯੂਥ ਪ੍ਰਧਾਨ ਹਲਕਾ ਮੋਹਾਲੀ,  ਜਗਦੀਸ਼ ਸਿੰਘ ਜੱਗਾ,ਰੁਪਿੰਦਰ ਕੌਰ ਰੀਨਾ, ਸੁਰਿੰਦਰ ਰਾਜਪੂਤ,ਜਸਬੀਰ ਸਿੰਘ ਮਣਕੂ, ਪ੍ਰਿੰਸੀਪਲ ਗੁਰਮੁਖ ਸਿੰਘ, ਮਾਸਟਰ ਚਰਨ ਸਿੰਘ,ਸਾਰੇ ਸਾਬਕਾ ਕੌਂਸਲਰ,ਮਨਜੀਤ ਸਿੰਘ ਤਗੋਰੀ ਸਾਬਕਾ ਮੀਤ ਚੇਅਰਮੈਨ ਬਲਾਕ ਸੰਮਤੀ ਖਰੜ, ਜਸਵਿੰਦਰ ਸ਼ਰਮਾਂ ਫੇਸ 10,ਬਲਬੀਰ ਸਿੰਘ ਘੱਗ੍ਹਾ, ਗੁਰਸੇਵ ਸਿੰਘ ਮੌਲੀ ਬੈਦਵਾਨ,ਆਈ ਟੀ ਸੇਲ ਇੰਚਾਰਜ ਪਰਮਜੀਤ ਸਿੰਘ ਚੌਹਾਨ, ਬਲਜਿੰਦਰ ਲੱਕੀ,ਜਸਵਿੰਦਰ ਸਿੰਘ ਪੱਪਾ ਸਾਬਕਾ ਸਰਪੰਚ ਗਿੱਦੜਪੁਰ,ਨਾਹਰ ਸਿੰਘ ਸਰਪੰਚ ਕੁਰੜੀ, ਗੁਰਦੀਪ ਸਿੰਘ ਮੌਲੀ ਬੈਦਵਾਣ, ਸਰਬਜੀਤ ਸਿੰਘ ਮੌਲੀ ਬੈਦਵਾਨ, ਪਰਮਿੰਦਰ ਸਿੰਘ ਰਹਿਲ,ਰਾਜੇਸ਼ ਲੱਖੋਤਰਾਂ,ਮਲਕੀਤ ਸਿੰਘ ਮਟੌਰ,ਸਾ ਸਰਪੰਚ ਅਮਰੀਕ ਸਿੰਘ ਮਟੌਰ,ਚੋਂ ਰਿਸ਼ੀ ਪਾਲ ਸਨੇਟਾਂ, ਸਾਬਕਾ ਸਰਪੰਚ ਭਗਤ ਰਾਮ ਸਨੇਟਾਂ, ਪ੍ਰੀਤਕਮਲ ਸੈਣੀ ਸੈਕਟਰ 78, ਲਖਮੀਰ ਸਿੰਘ ਕਾਲਾ ਪੱਤੋਂ, ਮੁਕਤਿਆਰ ਸਿੰਘ, ਬਾਬਾ ਕਸ਼ਮੀਰ ਸਿੰਘ ਜੁਝਾਰ ਨਗਰ,ਰਾਮ ਨਾਥ ਪਾਸਵਾਨ ਚੈਅਰਮੈਨ ਐਸ. ਸੀ ਸੈੱਲ ਦਿਹਾਤੀ,ਟਹਿਲ ਸਿੰਘ ਮਾਣਕਪੁਰ ਕੱਲਰ, ਸੁੱਖਵਿੰਦਰ ਸਿੰਘ ਸਰਪੰਚ ਮਿੰਢੇ ਮਾਜਰਾ,ਜਗਦੀਸ਼ ਸਿੰਘ ਝਾਮਪੁਰ, ਗੁਰਪ੍ਰੀਤ ਸਿੰਘ ਝਾਮਪੁਰ, ਰਜਿੰਦਰ ਪ੍ਰਕਾਸ਼ ਸਿੰਘ ਝਾਮਪੁਰ,ਰਣਜੀਤ ਸਿੰਘ ਗਿੱਲ ਜਗਤਪੁਰਾ, ਸਤੀਸ਼ ਕੁਮਾਰ ਅੰਬ ਸਾਹਿਬ ਕਲੋਨੀ, ਸੁਰਿੰਦਰ ਬਹਿਲੋਲਪੁਰ,ਦਵਿੰਦਰ ਸਿੰਘ ਸਾਬਕਾ ਸਰਪੰਚ ਕੂਰੜਾ,ਗੁਲਜ਼ਾਰ ਸਿੰਘ ਕੁਰੜਾ, ਰਜਿੰਦਰ ਸਿੰਘ ਸੈਕਟਰ 123,ਮਮਤਾ ਸ਼ਰਮਾ ਸੈਕਟਰ 68, ਹਰਭਜਨ ਸਿੰਘ ਰਾਏਪੁਰ ਕਲਾਂ,ਲਖਬੀਰ ਲੱਕੀ ਬਹਿਲੋਲਪੁਰ,ਮਨਜੀਤ ਸਿੰਘ ਮੋਟੇ ਮਾਜਰਾ, ਸੰਜੀਵ ਕੁਮਾਰ ਬੰਟੀ  ਗੋਬਿੰਦਗੜ੍,ਮਨਦੀਪ ਸਿੰਘ ਕੁੰਬੜਾਂ,ਦਿਲਬਾਗ ਸਿੰਘ ਢੇਲਪੁਰ,ਜਤਿੰਦਰ ਸਿੰਘ ਸੋਢੀ ਫੇਸ- 4,ਕਰਮਜੀਤ ਸਿੰਘ ਸਿੱਧੂ, ਸੁਖਦੇਵ ਸਿੰਘ ਵੜੈਚ ਗ੍ਰੀਨ ਇੰਕਲੇਵ, ਅੰਮ੍ਰਿਤਪਾਲ ਸਿੰਘ ਟਿਵਾਣਾ ਫੇਸ 9, ਮਨਮੋਹਨ ਸਿੰਘ ਫੇਸ 6,ਕੁਲਵਿੰਦਰ ਸਿੰਘ ਰੋਮੀ ਫੇਸ 6,ਸਤਵਿੰਦਰ ਸਿੰਘ ਗਰੇਵਾਲ ਫੇਸ 6,ਮੋਹਨ ਸਿੰਘ ਨਾਨੋ ਮਾਜਰਾ, ਰਵਿੰਦਰ ਸ਼ਰਮਾ ਫੇਸ 7,ਹਰਚਰਨ ਗਰੇਵਾਲ ਸੈਕਟਰ 69,ਅਜਮੇਰ ਸਿੰਘ ਸਾਬਕਾ ਸਰਪੰਚ ਦਾਉ, ਦਲਵਿੰਦਰ ਸੈਣੀ ਦਾਉ, ਚੋਂ: ਸਿਸਪਾਲ ਹੁਸੈਨਪੁਰ, ਸੰਪੂਰਣ ਸਿੰਘ ਸੈਕਟਰ 78,ਸੁਖਦੇਵ ਸਿੰਘ ਸੁੱਖਾ ਕੰਡਾਲਾ, ਸੁੱਖਵਿੰਦਰ ਸਿੰਘ ਸੰਨੀ ਬਸੰਤ ਇੰਕਲਵੇ, ਪ੍ਰਭਜੋਤ ਸਿੰਘ ਝਾਮਪੁਰ,ਹੰਸਰਾਜ ਮਟੌਰ, ਜਗਦੀਸ਼ ਸਿੰਘ ਲਾਂਡਰਾਂ,ਗੁਰਮੁਖ ਸਿੰਘ ਲਾਂਡਰਾਂ,ਮਾਸਟਰ ਸੁਖਦੇਵ ਸਿੰਘ, ਦਵਿੰਦਰ ਚੋਪੜਾ, ਸੰਜੇ ਕੌਸ਼ਿਕ, ਕ੍ਰਿਸ਼ਨ ਸੇਠੀ,ਅਵਤਾਰ ਸਿੰਘ ਲਾਂਡਰਾਂ,ਦਰਸ਼ਨ ਸਿੰਘ ਮਨਾਣਾ,ਡੀ. ਪੀ. ਸ਼ਰਮਾਂ ਫੇਸ-1,ਸੰਦੀਪ ਫੇਸ-1, ਪਿੰਕਾ ਗਰਗ ਫੇਸ- 1,ਕੈਪਟਨ ਮਲਕੀਤ ਸਿੰਘ ਮਾਨਣਾ,ਅਵਤਾਰ ਸਿੰਘ ਠਸਕਾ, ਗੁਰਜੀਤ ਸਿੰਘ ਪਾਪੜੀ,ਵੇਦ ਪ੍ਰਕਾਸ਼ ਸ਼ਰਮਾਂ ਸੰਬਾਲਕੀ, ਲਾਭ ਸਿੰਘ ਸਿੱਧੂ ਸੈਕਟਰ 80, ਮੇਜਰ ਸਿੰਘ ਸੈਕਟਰ 80, ਮਾਸਟਰ ਮਦਨ ਸਿੰਘ ਫੇਸ 3 ਬੀ 1,ਮਨਮੋਹਨ ਸਿੰਘ ਫੇਸ 6, ਨਵਨੀਤ ਤੋਖੀ ਫੇਸ 3 ਬੀ 2,ਦਲਬੀਰ ਸਿੰਘ ਚਾਉਂਮਾਜਰਾ ,ਗੁਰਦੀਪ ਸਿੰਘ ਸੈਕਟਰ 77, ਦਰਸ਼ਨ ਸਿੰਘ ਧਾਲੀਵਾਲ ਜਰਨੈਲ ਸਿੰਘ ਸੈਕਟਰ 79 ਮਨਜੀਤ ਸਿੰਘ ਬਲੌਂਗੀ,ਬੱਬੂ ਸੈਣੀ ਬਲੌਂਗੀ,ਟੀ. ਪੀ. ਸਿੰਘ ਬਲੌਂਗੀ, ਸੁੱਖਵਿੰਦਰ ਸਿੰਘ ਬਲੌਂਗੀ, ਸਤਬੀਰ ਸਿੰਘ ਬੱਲੋ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ,ਸਰਪੰਚ ਹਾਜ਼ਰ ਸਨ।

Leave a Reply

Your email address will not be published. Required fields are marked *