ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ਼੍ਰ. ਸਰਮੁੱਖ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਉਪ ਮੰਡਲ ਇੰਜੀਨੀਅਰ ਸ਼੍ਰੀ ਪ੍ਰਕਾਸ਼ ਲਾਕੇਸ਼ਰ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਜਲਾਲਾਬਾਦ ਅਧੀਨ ਪੈਂਦੇ ਪਿੰਡ ਚੱਕ ਪੰਜਕੋਹੀ, ਬਾਹਮਣੀ ਵਾਲਾ ਅਤੇ ਚੱਕ ਸਿੰਘੇ ਵਾਲਾ ਦੇ ਪ੍ਰਾਇਮਰੀ ਸਕੂਲਾਂ ਵਿੱਚ 8ਵਾਂ ਰਾਸ਼ਟਰੀ ਪੋਸ਼ਣ ਪਖਵਾੜਾ ਮੁਹਿੰਮ 2026 ਦੀ ਚੱਲ ਰਹੀ ਲੜੀ ਤਹਿਤ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਵਿੱਚ ਵੱਧ ਰਹੀ ਕੁਪੋਸ਼ਣ ਦੀ ਬੀਮਾਰੀ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਜੰਕ ਫੂਡ ਦਾ ਲਗਾਤਾਰ ਸੇਵਨ ਕਰਨ ਨਾਲ ਵਾਧੇ ਅਤੇ ਵਿਕਾਸ ਤੇ ਪੈਂਦੇ ਬੁਰੇ ਪ੍ਰਭਾਵ ਬਾਰੇ ਵੀ ਬੱਚਿਆ ਨੂੰ ਜਾਗਰੂਕ ਕੀਤਾ।
ਇਸ ਤੋਂ ਇਲਾਵਾ ਹਾਜ਼ਰ ਵਿਦਿਆਰਥੀਆਂ ਨੂੰ ਪੋਸ਼ਟਿਕ ਭੋਜਨ ਲੈਣ, ਮੌਸਮੀ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਨਾਲ ਵਾਧੇ ਅਤੇ ਵਿਕਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ
ਇਸ ਮੌਕੇ ਡਵੀਜ਼ਨ ਫਾਜ਼ਿਲਕਾ ਦੇ ਆਈ.ਈ.ਸੀ ਸਪੈਸ਼ਲਿਸਟ ਮੈਡਮ ਸ਼੍ਰੀਮਤੀ ਪੂਨਮ ਖੁੰਗਰ ਦੇ ਸਹਿਯੋਗ ਨਾਲ, ਬੀ.ਆਰ.ਸੀ ਅਮਨਦੀਪ ਕੰਬੋਜ (ਜਲਾਲਾਬਾਦ),ਬੀ.ਆਰ.ਸੀ ਸ਼੍ਰੀਮਤੀ ਪਰਮਿੰਦਰ ਕੌਰ (ਜਲਾਲਾਬਾਦ) ਹਾਜ਼ਰ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਆਂਗਣਵਾੜੀ ਸੈਂਟਰਾ ਤੱਕ ਵੀ ਮਨਾਇਆ ਜਾਵੇਗਾ!
