ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੱਲੋਂ ਦਸ ਦਿਨ ਦਸ ਵੱਡੇ ਐਲਾਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਅੱਜ ਪੂਰਾ ਹੋ ਗਿਆ ਹੈ! ਜਿਸ ਤਹਿਤ ਹਲਕਾ ਜਲਾਲਾਬਾਦ ਵਿੱਚ 121 ਕਰੋੜ 46 ਲੱਖ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਦੇ ਕੰਮ ਸ਼ੁਰੂ ਹੋਏ ਹਨ!
ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਹਲਕਾ ਜਲਾਲਾਬਾਦ ਵਿੱਚ ਆਧੁਨਿਕ ਵਾਟਰ ਟਰੀਟਮੈਂਟ ਪਲਾਂਟ ਲਈ 40 ਕਰੋੜ 82 ਲੱਖ ਅਤੇ ਜਲਾਲਾਬਾਦ ਸਿਵਲ ਹਸਪਤਾਲ ਨੂੰ 8 ਕਰੋੜ 90 ਲੱਖ ਦੀ ਗਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 9 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਸੰਤ ਬਾਰਾ ਤਾਰਾ ਸਿੰਘ ਖੁਸ਼ਦਿਲ ਜੀ ਅਨਾਜ, ਵੈਜੀਟੇਬਲ, ਫਰੂਟ ਅਤੇ ਜਾਮਨ ਮੰਡੀ ਅਰਨੀਵਾਲਾ ਵਿਖ਼ੇ 14 ਏਕੜ ਵਿੱਚ ਤਿਆਰ ਹੋਵੇਗੀ! ਅਰਨੀਵਾਲਾ ਵਾਸੀਆਂ ਲਈ 21 ਕਰੋੜ 39 ਲੱਖ ਦੀ ਲਾਗਤ ਨਾਲ ਆਧੁਨਿਕ ਸੀਵਰੇਜ ਸਿਸਟਮ, ਸਿਵਲ ਹਸਪਤਾਲ ਜਲਾਲਾਬਾਦ ਵਿਖੇ 1.5 ਕਰੋੜ ਦੀ ਲਾਗਤ ਨਾਲ ਨਵਾਂ ਪ੍ਰਾਈਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ, 13 ਕਰੋੜ 48 ਲੱਖ ਦੀ ਲਾਗਤ ਨਾਲ ਜਲਾਲਾਬਾਦ ਬਾਈਪਾਸ ਸ਼ਹੀਦ ਊਧਮ ਸਿੰਘ ਮਾਰਗ, ਜਲਾਲਾਬਾਦ ਸ਼ਹਿਰ ਵਿੱਚ 55 ਲੱਖ ਦੀ ਲਾਗਤ ਨਾਲ ਰਾਣੀ ਮਹਿਲ ਪਬਲਿਕ ਲਾਈਬ੍ਰੇਰੀ, ਪਿੰਡ ਨਕੇਰੀਆ ਵਿਖੇ 6 ਕਰੋੜ 91 ਲੱਖ ਦੀ ਲਾਗਤ ਨਾਲ ਸੇਮ ਦਾ ਪ੍ਰਾਜੈਕਟ ਦੀ ਸ਼ੁਰੂਆਤ ਹੋਵੇਗੀ! 8 ਕਰੋੜ 88 ਲੱਖ ਦੀ ਲਾਗਤ ਨਾਲ ਪਿੰਡ ਜੈਮਲਵਾਲਾ ਤੋਂ ਪਾਲੀਵਾਲਾਂ ਨੂੰ ਜੋੜਨ ਵਾਲੀ ਨਵੀਂ ਪੁੱਲ ਬਣੇਗੀ! ਇਸ ਤੋਂ ਇਲਾਵਾ 9 ਕਰੋੜ 18 ਲੱਖ ਦੀ ਲਾਗਤ ਨਾਲ ਬਰਕਤਵਾ ਨਹਿਰ ਬਣ ਕੇ ਤਿਆਰ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਹਾ ਸੀ ਉਹ ਕਰ ਦਿਖਾਇਆ ਹੈ ਤੇ ਉਨਾਂ ਵੱਲੋਂ 10 ਦਿਨ ਤੇ 10 ਵੱਡੇ ਐਲਾਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਵੀ ਪੂਰਾ ਕਰ ਦਿਖਾਇਆ ਗਿਆ ਹੈ! ਉਹਨਾਂ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਕੋਈ ਵੀ ਸ਼ਹਿਰ ਤੇ ਪਿੰਡ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਹਲਕਾ ਜਲਾਲਾਬਾਦ ਵਿੱਚ ਵਿਕਾਸ ਦੇ ਕੰਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਕੋਈ ਵੀ ਵਿਕਾਸ ਦਾ ਕੰਮ ਕਿਸੇ ਵੀ ਪਿੰਡ ਵਿੱਚ ਰਹਿੰਦਾ ਹੈ ਤਾਂ ਪਿੰਡ ਵਾਸੀ ਬੇਝਿਜਕ ਹੋ ਕੇ ਉਨਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸਨੂੰ ਹੀ ਪੂਰਾ ਕੀਤਾ ਜਾ ਸਕੇ ਵਿਕਾਸ ਤੇ ਕੰਮ ਸਾਰੇ ਹੀ ਪਾਰਟੀਬਾਜੀ ਤੋਂ ਉਪਰ ਉੱਠ ਕੇ ਅਤੇ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾ ਰਹੇ ਹਨ!
