ਅੱਜ ਹਲਕਾ ਡੇਰਾਬੱਸੀ, ਜ਼ਿਲ੍ਹਾ ਮੋਹਾਲੀ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ,

ਜਿਸ ਵਿੱਚ ਪੰਜਾਬ ਵਿੱਚ ਸਾਲ 2027 ਦੀਆਂ ਚੋਣਾਂ ਜਿੱਤਣ ਦੀ ਰਣਨੀਤੀ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਪ੍ਰੋ. ਇਮੈਨੁਅਲ ਨਾਹਰ ਨੇ ਬੂਥ ਪੱਧਰ ਦੇ ਵਰਕਰਾਂ ਤੱਕ ਪਹੁੰਚ ਕਰਨ ਅਤੇ ਹੁਣ ਤੋਂ ਹੀ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਕਿਹਾ।
ਇਸ ਮੀਟਿੰਗ ਵਿੱਚ ਮਨਵਰ ਇਕਬਾਲ ਚਾਨੀ (ਚੇਅਰਮੈਨ ਜ਼ਿਲ੍ਹਾ ਮੋਹਾਲੀ), ਕਮਲ ਖਾਨ (ਵਾਈਸ ਚੇਅਰਮੈਨ ਜ਼ਿਲ੍ਹਾ ਮੋਹਾਲੀ), ਸੈਮਸਨ ਮਸੀਹ (ਚੇਅਰਮੈਨ-ਇੰਚਾਰਜ ਜ਼ਿਲ੍ਹਾ ਮੋਹਾਲੀ), ਮਨੋਜ ਸ਼ਰਮਾ (ਮੀਤ ਪ੍ਰਧਾਨ ਡੀ.ਸੀ.ਸੀ. ਮੋਹਾਲੀ), ਪ੍ਰਵੀਨ ਮਖੀਜਾ (ਜਨਰਲ ਸਕੱਤਰ ਡੀ.ਸੀ.ਸੀ.

ਮੋਹਾਲੀ), ਵਿਕਰਮ ਰਾਣਾ (ਜਨਰਲ ਸਕੱਤਰ ਡੀ.ਸੀ.ਸੀ. ਮੋਹਾਲੀ), ਬਰਜਿੰਦਰ ਕੌਰ (ਜਨਰਲ ਸਕੱਤਰ ਪੰਜਾਬ ਮਹਿਲਾ ਕਾਂਗਰਸ), ਭੂਪਿੰਦਰ ਸ਼ਰਮਾ (ਪ੍ਰਧਾਨ ਸੇਵਾ ਦਲ ਜ਼ਿਲ੍ਹਾ ਮੋਹਾਲੀ), ਕਿਰਨ ਮਖੀਜਾ (ਪ੍ਰਧਾਨ ਅਸੈਂਬਲੀ ਕਮੇਟੀ ਮਹਿਲਾ ਕਾਂਗਰਸ), ਰਿਚਾ (ਜਨਰਲ ਸਕੱਤਰ ਜ਼ਿਲ੍ਹਾ ਮਹਿਲਾ ਕਾਂਗਰਸ), ਪਾਸਟਰ ਸੁਮਿਤ ਜੋਸ਼ੀ, ਐਡਵਰਡ ਮਸੀਹ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *