ਸਿਟਰਸ ਅਸਟੇਟ ਅਬੋਹਰ ਅਧੀਨ ਰਜਿਸਟਰਡ ਮੈਂਬਰਾਂ ਦਾ ਆਮ ਇਜਲਾਸ 10 ਜੁਲਾਈ 2026 ਨੂੰ ਕਰਵਾਇਆ ਗਿਆ

   ਸਿਟਰਸ ਅਸਟੇਟ ਅਬੋਹਰ ਅਧੀਨ ਰਜਿਸਟਰਡ ਮੈਂਬਰਾਂ ਦਾ ਆਮ ਇਜਲਾਸ 10 ਜੁਲਾਈ 2026 ਨੂੰ ਦਫਤਰ ਸਿਟਰਸ ਅਸਟੇਟ ਅਬੋਹਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਕਾਰਜਕਾਰੀ ਅਫਸਰ ਸਿਟਰਸ ਅਸਟੇਟ ਅਬੋਹਰ ਸ਼੍ਰੀ ਕਿਰਨਦੀਪ ਸਿੰਘ ਗਿੱਲ ਵੱਲੋਂ ਹਾਜ਼ਰ ਹੋਏ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਇਸ ਉਪਰੰਤ ਸਿਟਰਸ ਅਸਟੇਟ ਦੀ ਬਣਤਰ, ਨਿਯਮਾਂ ਅਤੇ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਕਾਰਜਕਾਰਨੀ ਮੈਂਬਰਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਦੇ ਸਹਿਯੋਗ ਸਕਦਾ ਅਸੀਂ ਬਾਗਬਾਨੀ ਦੇ ਹਰੇਕ ਵਿਸ਼ੇ ਜਿਵੇਂ ਕਿ ਪ੍ਰਸਾਰ ਸੇਵਾਵਾਂ ਦੇ ਕੰਮਾਂ, ਆਧੁਨਿਕ ਮਸ਼ੀਨਰੀ ਦੀ ਖਰੀਦ ਅਤੇ ਰੱਖ-ਰਖਾਵ ਅਤੇ ਬਾਗਬਾਨੀ ਅਧੀਨ ਰਕਬੇ ਵਿੱਚ ਵਾਧਾ ਕਰਨ ਵਿੱਚ ਕਾਮਯਾਬ ਹੋਏ ਹਾਂ।

ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਆਧੁਨਿਕ ਤਕਨੀਕ ਦੀ ਵਰਲਡ ਕਲਾਸ ਮਿੱਟੀ/ਪੱਤਾ ਪਰਖ ਲੈਬ ਮੌਜੂਦ ਹੈ ਜਿਸ ਵਿੱਚ ਜ਼ਿਲ੍ਹੇ ਦੇ  8344 ਕਿਸਾਨਾਂ ਦੇ 33664 ਸੈਂਪਲ ਟੈਸਟ ਕਰ ਚੁੱਕੇ ਹਾਂ। ਸਿਟਰਸ ਅਸਟੇਟ ਅਬੋਹਰ ਕੋਲ ਮੌਜੂਦਾ ਮਸ਼ੀਨਰੀ, ਉਹਨਾਂ ਦੀ ਹਾਲਤ ਅਤੇ ਉਹਨਾਂ ਤੋਂ ਪ੍ਰਾਪਤ ਹੋਈ ਆਮਦਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ  1089 ਬਾਗਬਾਨ ਸੰਦਾਂ ਦੀ ਸਹੂਲਤ ਪ੍ਰਾਪਤ ਕਰ ਚੁੱਕੇ ਹਨ,  ਮਾਰਚ 2026 ਤੱਕ ਅਸਟੇਟ ਨੂੰ 31.81 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋ ਚੁੱਕੀ ਹੈ। ਜਿਸ ਤੇ ਸਾਰੇ ਹਾਜ਼ਰ ਮੈਬਰਾਂ ਵੱਲੋਂ ਸ਼ਲਾਘਾ ਕੀਤੀ ਗਈ। ਡਾ ਕਿਰਨਦੀਪ ਸਿੰਘ ਗਿੱਲ ਵੱਲੋਂ ਵਿੱਤੀ ਸਾਲ 2017-18 ਤੋਂ 2025-26 ਤੱਕ ਦੀਆਂ ਵਿੱਤੀ ਰਿਪੋਰਟਾਂ ਮੀਟਿੰਗ ਵਿੱਚ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ  ਮਹੀਨਾ ਅਪ੍ਰੈਲ 2026 ਤੋਂ  ਮਹੀਨਾ ਜੂਨ 2026 ਤੱਕ ਦੇ ਖਰਚੇ ਅਤੇ ਆਮਦਨ ਬਾਰੇ ਵੀ ਮੀਟਿੰਗ ਵਿੱਚ ਦੱਸਿਆ ਗਿਆ । ਜਿਸ ਤੇ ਸਾਰੇ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਇਹਨਾਂ ਵਿੱਤੀ ਰਿਪੋਰਟਾਂ/ਖਰਚੇ/ਆਮਦਨ ਨੂੰ ਪ੍ਰਵਾਨਗੀ ਦਿੱਤੀ ਗਈ।

                  ਇਸ ਤੋਂ ਬਾਅਦ ਆਮ ਇਜਲਾਸ ਦੇ ਮੁੱਖ ਅਜੰਡੇ ਅਨੁਸਾਰ ਡਾ. ਕਿਰਨਦੀਪ ਸਿੰਘ ਗਿੱਲ ਵੱਲੋਂ  ਹਾਜ਼ਰ ਹੋਏ ਸਮੂਹ ਮੈਂਬਰਾਂ ਦੇ ਇਕੱਠ ਨੂੰ ਕਾਰਜਕਾਰਨੀ ਕਮੇਟੀ ਦੇ ਮੈਬਰਾਂ ਦੀ ਸਰਬਸੰਮਤੀ ਨਾਲ ਚੋਣ ਕਰਨ ਲਈ ਬੇਨਤੀ ਕੀਤੀ ਗਈ। ਸਟੇਜ਼ ਦੀ ਕਾਰਵਾਈ ਡਾ. ਜਗਦੀਸ਼ ਅਰੋੜਾ (ਖੇਤਰੀ ਖੋਜ ਕੇਂਦਰ) ਵੱਲੋਂ ਸੰਭਾਲੀ ਗਈ। ਜਿਸ ਤਹਿਤ ਹਾਊਸ ਵਿੱਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਲਈ ਨਾਵਾਂ ਦੀ ਤਜਵੀਜ਼ ਕਰਦਿਆਂ ਅਤੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਸਹਿਮਤੀ ਨਾਲ ਵੱਖ-ਵੱਖ ਪਿੰਡਾਂ ਤੋਂ ਸਰਕਲ ਵਾਈਜ਼ ਮੈਬਰਾਂ ਦੀ ਚੋਣ ਕੀਤੀ। ਸਾਰੇ ਹਾਜ਼ਰ ਮੈਬਰਾਂ ਨੇ ਚੋਣ ਪ੍ਰਕਿਰਿਆ ਬੜੇ ਹੀ ਸ਼ਾਤਮਈ ਢੰਗ ਨਾਲ ਕਰਕੇ ਆਪਸੀ ਭਾਈਚਾਰਕ ਸਾਂਝ ਦਾ ਵਧੀਆ ਸੁਨੇਹਾ ਦਿੱਤਾ। ਉਪਰੰਤ ਡਾ. ਕਿਰਨਦੀਪ ਸਿੰਘ ਗਿੱਲ ਨੇ ਚੁਣੇ ਹੋਏ ਮੈਬਰਾਂ ਨੂੰ ਵਧਾਈ ਦਿੰਦਿਆਂ ਆਖਿਆ ਹੈ ਕਿ ਹਾਊਸ ਵਿੱਚ ਹਾਜ਼ਰ ਹਰੇਕ ਮੈਬਰ ਵਧਾਈ ਦਾ ਪਾਤਰ ਹੈ,  ਜਿਹਨਾਂ ਨੇ ਕਾਰਜਕਾਰਨੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ।

                ਚੋਣ ਉਪਰੰਤ ਖੇਤਰੀ ਖੋਜ ਕੇਂਦਰ ਅਬੋਹਰ ਦੇ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ਉੱਪਰ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਡਾ. ਜਗਦੀਸ਼ ਅਰੋੜਾ ਵੱਲੋਂ ਨਿੰਬੂ ਜਾਤੀ ਦੇ ਫਲਾਂ ਦੀ ਨਵੀਂ ਪਲਾਂਟੇਸ਼ਨ, ਫਲਾਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਡਾ ਅਨਿਲ ਕਾਮਰਾ ਵੱਲੋਂ ਨਵੇਂ ਬਾਗਾਂ ਦੀ ਵਿਉਂਤਬੰਦੀ ਅਤੇ ਡਾ.ਅਨਿਲ ਸਾਗਵਾਨ ਡਾਇਰੈਕਟਰ ਖੇਤਰੀ ਖੋਜ ਕੇਂਦਰ ਵੱਲੋਂ ਫਸਲੀ ਵਿਭਿੰਨਤਾ ਬਾਰੇ ਦੱਸਦਿਆਂ ਫਲਾਂ ਦੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਗਈ।। ਡਾ. ਸ਼ੌਪਤ ਸਹਾਰਨ ਬਾਗਬਾਨੀ ਵਿਕਾਸ ਅਫਸਰ (ਸੁਆਇਲ) ਵੱਲੋਂ ਹਾਜ਼ਰ ਸਮੂਹ ਮੈਬਰਾਂ ਦਾ ਅਤੇ ਖੇਤਰੀ ਖੋਜ ਕੇਂਦਰ ਅਬੋਹਰ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੈਡਮ ਮਨਜੀਤ ਰਾਣੀ ਬਾਗਬਾਨੀ ਵਿਕਾਸ ਅਫਸਰ ਅਤੇ ਮੈਡਮ ਕੰਵਲਜੀਤ ਕੌਰ ਬਾਗਬਾਨੀ ਵਿਕਾਸ ਅਫਸਰ ਵੀ ਹਾਜ਼ਰ ਸਨ।

                 ਅੰਤ ਵਿੱਚ ਡਾ. ਕਿਰਨਦੀਪ ਸਿੰਘ ਗਿੱਲ ਵੱਲੋਂ ਸਮੂਹ ਮਾਹਿਰਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਦੱਸਿਆ ਕਿ ਅੱਜ ਦੇ ਆਮ ਇਜਲਾਸ ਅਤੇ ਸੈਮੀਨਾਰ ਨੂੰ ਸਫਲਤਾਪੂਰਵਕ ਕਰਵਾਉਣ ਲਈ ਅਸਟੇਟ ਦੇ ਸਮੂਹ ਸਟਾਫ਼ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ ਜਿਸ ਵਿੱਚ ਸ਼੍ਰੀ ਤਜਿੰਦਰ ਸਿੰਘ ਬਾਗਬਾਨੀ ਤਕਨੀਕੀ ਸਹਾਇਕ, ਸ਼੍ਰੀ ਲਖਵੀਰ ਸਿੰਘ ਬਾਗਬਾਨੀ ਤਕਨੀਕੀ ਸਹਾਇਕ ਵੱਲੋਂ ਰੀਫਰੈੱਸ਼ਮੈਂਟ ਅਤੇ ਵੀਡਿਓਗ੍ਰਾਫੀ/ਫੋਟੋਗ੍ਰਾਫੀ ਨਾਲ ਸਬੰਧਿਤ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਅਕਾਸ਼ ਖੰਡਾ, ਸ਼੍ਰੀ ਲਵਿਸ਼, ਵੱਲੋਂ ਬਾਗਬਾਨਾਂ ਦੀ ਰਜਿਸਟਰੇਸ਼ਨ ਅਤੇ ਇਸ ਤੋਂ ਇਲਾਵਾ ਸ਼੍ਰੀ ਆਰਿਸ਼ ਕੰਬੋਜ਼ ਬਾਗਬਾਨੀ ਤਕਨੀਕੀ ਸਹਾਇਕ, ਅਤੇ ਸ਼੍ਰੀ ਸੁਨੀਲ ਕੁਮਾਰ ਅਕਾਊਂਟ ਐਗਜੈਕਟਿਵ ਵੱਲੋਂ ਹੋਰ ਪ੍ਰਬੰਧਕੀ ਕੰਮਾਂ ਨਾਲ ਸੰਬੰਧਿਤ ਡਿਊਟੀ ਨਿਭਾਈ ਗਈ। ਇਸ ਤੋਂ ਇਲਾਵਾ ਸਾਰੇ ਹੀ ਸਹਾਇਕ ਸਟਾਫ ਵੱਲੋਂ ਵੀ ਆਮ ਇਜਲਾਸ ਸਬੰਧੀ ਲੱਗੀਆਂ ਡਿਊਟੀਆਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਗਿਆ।

Leave a Reply

Your email address will not be published. Required fields are marked *