ਮੋਹਾਲੀ ਹਵਾਈ ਅੱਡੇ ’ਤੇ ਕੇ.ਸੀ. ਵੇਣੂਗੋਪਾਲ ਤੇ ਸਚਿਨ ਪਾਇਲਟ ਦਾ ਨਿੱਘਾ ਸਵਾਗਤ

ਮੋਹਾਲੀ ਹਵਾਈ ਅੱਡੇ ’ਤੇ ਇਕੱਠੇ ਹੋਏ ਪੰਜਾਬ ਕਾਂਗਰਸ ਦੇ ਆਗੂ

ਪੰਜਾਬ ਕਾਂਗਰਸ ਦੇ ਆਗੂਆਂ ਨੇ ਕੇ.ਸੀ. ਵੇਣੂਗੋਪਾਲ ਤੇ ਸਚਿਨ ਪਾਇਲਟ ਨੂੰ ਕਿਹਾ ਜੀ ਆਇਆਂ ਨੂੰ

ਮੋਹਾਲੀ ਹਵਾਈ ਅੱਡੇ ਵਿਖੇ AICC ਦੇ ਜਨਰਲ ਸਕੱਤਰ (ਸੰਗਠਨ) ਸ਼੍ਰੀ ਕੇ. ਸੀ. ਵੇਣੂਗੋਪਾਲ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀ ਸਚਿਨ ਪਾਇਲਟ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਦਵਿੰਦਰ ਦਾਲਵੀ ਜੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਪਰਗਟ ਸਿੰਘ ਜੀ, ਪੰਜਾਬ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਪ੍ਰੋਫ਼ੈਸਰ ਇਮੈਨੁਅਲ ਨਾਹਰ ਜੀ, ਪੰਜਾਬ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਸੂਬਾ ਕਨਵੀਨਰ ਡਾ ਸੁਭਾਸ਼ ਥੋਬਾ ਜੀ, ਰਾਹੁਲ ਕਾਲੀਆ ਜੀ, ਮੋਹਾਲੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਮਨਵਰ ਇਕਬਾਲ ਜੀ। ਜ਼ਿਲ੍ਹਾ ਕਾਂਗਰਸ ਮੋਹਾਲੀ ਦੇ ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਕਾਲਾ ਜੀ, ਹਰਮੇਸ਼ ਗਿੱਲ ਜੀ ਅਤੇ ਸੋਨੂੰ ਮਸੀਹ ਜਾਤੀਵਾਲ ਜੀ ਤੋਂ ਇਲਾਵਾ ਘੱਟ ਗਿਣਤੀ ਵਿਭਾਗ ਦੇ ਹੋਰ ਵੀ ਕਈ ਅਹੁਦੇਦਾਰਾਂ ਨੇ ਸ਼੍ਰੀ ਕੇ. ਸੀ. ਵੇਣੂਗੋਪਾਲ ਅਤੇ ਸ਼੍ਰੀ ਸਚਿਨ ਪਾਇਲਟ ਦਾ ਜੀ ਆਇਆਂ ਨੂੰ ਆਖਦਿਆਂ ਨਿੱਘਾ ਸਵਾਗਤ ਕੀਤਾ।

Leave a Reply

Your email address will not be published. Required fields are marked *