ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ ਵਿੱਚ ਆਮ ਬਦਲੀਆਂ ਦੀ ਸਮਾਂ ਸੀਮਾ ਇੱਕ ਵਾਰ ਫਿਰ ਵਧਾ ਦਿੱਤੀ ਹੈ। ਹੁਣ ਕਰਮਚਾਰੀਆਂ ਨੂੰ ਬਦਲੀ ਲਈ ਅਰਜ਼ੀ ਦੇਣ ਦਾ ਸਮਾਂ 31 ਅਗਸਤ ਤੋਂ ਵਧਾ ਕੇ 15 ਸਤੰਬਰ 2025 ਕਰ ਦਿੱਤਾ ਗਿਆ ਹੈ। 23 ਜੂਨ ਤੋਂ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾਂ ਵੀ ਇਹ ਸਮਾਂ ਦੋ ਵਾਰ ਵਧਾਇਆ ਗਿਆ—ਪਹਿਲਾਂ 31 ਜੁਲਾਈ ਤੋਂ 15 ਅਗਸਤ ਤੱਕ, ਤੇ ਫਿਰ 31 ਅਗਸਤ ਤੱਕ। ਜਾਣਕਾਰਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਹੜਾਂ ਕਾਰਨ ਪੈਦਾ ਹੋਈ ਭਿਆਨਕ ਸਥਿਤੀ ਨੂੰ ਦੇਖਦਿਆਂ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ
