ਜੋਨ ਮੁਹੰਮਦ ਪੀਰਾਂ ਦੇ ਖੋ-ਖੋ ਖੇਡ ਮੁਕਾਬਲੇ ਮਿਤੀ 28 ਜੁਲਾਈ 2025 ਨੂੰ ਸਰਕਾਰੀ ਹਾਈ ਸਕੂਲ ਰੂਪਨਗਰ ਵਿਖੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਸੰਪਨ ਹੋਏ। ਖੇਡ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਮੁਖੀ ਮਿਸ ਮੰਜੂ ਬਾਲਾ ਜੀ ਦੀ ਅਗਵਾਈ ਹੇਠ ਕੀਤੀ ਗਈ।ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।
• ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਹਨ:

• ਅੰਡਰ-14 ਲੜਕੀਆਂ:
ਪਹਿਲਾ ਸਥਾਨ – ਸਰਕਾਰੀ ਹਾਈ ਸਕੂਲ ਰੂਪਨਗਰ
ਦੂਸਰਾ ਸਥਾਨ – ਸਰਕਾਰੀ ਹਾਈ ਸਕੂਲ ਹੀਰਾਂ ਵਾਲੀ
ਤੀਸਰਾ ਸਥਾਨ – ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੁਹੰਮਦ ਪੀਰਾਂ

• ਅੰਡਰ-17 ਲੜਕੀਆਂ:
ਪਹਿਲਾ ਸਥਾਨ – ਸਰਕਾਰੀ ਹਾਈ ਸਕੂਲ ਰੂਪਨਗਰ
ਦੂਸਰਾ ਸਥਾਨ – ਸਰਦਾਰ ਪਟੇਲ ਕਾਨਵੈਂਟ ਪਬਲਿਕ ਸਕੂਲ, ਖਿਓ ਵਾਲੀ ਢਾਬ
ਤੀਸਰਾ ਸਥਾਨ – ਸਰਕਾਰੀ ਹਾਈ ਸਕੂਲ ਹੀਰਾਂ ਵਾਲੀ

ਇਹ ਵੀ ਦੱਸਣ ਯੋਗ ਹੈ ਕਿ ਸਰਕਾਰੀ ਹਾਈ ਸਕੂਲ ਰੂਪਨਗਰ ਦੀਆਂ ਲੜਕਿਆਂ ਦੀ ਅੰਡਰ-14 ਅਤੇ ਅੰਡਰ-17 ਟੀਮ ਦੀ ਜ਼ਿਲਾ ਪੱਧਰੀ ਖੋ-ਖੋ ਮੁਕਾਬਲਿਆਂ ਲਈ ਟਰਾਇਲ ਬੇਸ ‘ਤੇ ਚੋਣ ਕੀਤੀ ਗਈ ਹੈ।
ਮੁਕਾਬਲਿਆਂ ਦੇ ਸਮਾਪਨ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਸਹਿਯੋਗੀ ਸਟਾਫ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ,ਸਮੂਹ ਸਟਾਫ਼ ਅਤੇ ਭਾਰਤੀ ਫਾਉਂਡੇਸ਼ਨ ਦੇ ਅਕਾਦਮੀਕ ਮੈਂਟਰ ਸ਼੍ਰੀ ਪ੍ਰਦੀਪ ਕੁਮਾਰ ਵੱਲੋਂ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ, ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਸਕੂਲ ਮੁਖੀ ਮਿਸ ਮੰਜੂ ਬਾਲਾ ਜੀ ਅਤੇ ਪੀ ਟੀ ਆਈ ਸ੍ਰੀ ਅਸ਼ੋਕ ਕੁਮਾਰ ਜੀ ਵੱਲੋਂ ਮੁਕਾਬਲਿਆਂ ਦੀ ਸਫਲਤਾ ਲਈ ਸਾਰੇ ਅਧਿਆਪਕਾਂ, ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦਾ ਧੰਨਵਾਦ ਕੀਤਾ ਗਿਆ।