ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ: ਚੋਣ ਅਬਜ਼ਰਵਰ18 ਦਸੰਬਰ ਤੱਕ ਸੁਣਨਗੇ ਚੋਣਾਂ ਨਾਲ ਸੰਬੰਧਿਤ ਸਮੱਸਿਆਵਾਂ

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਸ਼ਾਂਤੀਪੂਰਨ, ਪਾਰਦਰਸ਼ੀ, ਨਿਰਪੱਖ ਅਤੇ ਸੁਰੱਖਿਅਤ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ
ਸੀਨੀਅਰ ਪੀ.ਸੀ.ਐਸ ਅਧਿਕਾਰੀ ਜਗਜੀਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਚੋਣ ਅਬਜਰਵਰ ਜਗਜੀਤ ਸਿੰਘ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਦੇ ਕਮਰਾ ਨੰਬਰ 117 ਵਿਖੇ 18 ਦਸੰਬਰ ਤੱਕ, ਆਮ ਲੋਕਾਂ ਦੀਆਂ, ਇਨ੍ਹਾਂ ਚੋਣਾਂ ਨਾਲ ਸੰਬੰਧਿਤ ਸਮੱਸਿਆਵਾਂ ਸੁਣਨਗੇ। ਕੋਈ ਵੀ ਉਮੀਦਵਾਰ ਜਾਂ ਨਾਗਰਿਕ ਚੋਣਾਂ ਸਬੰਧੀ,

ਉਹਨਾਂ ਨਾਲ ਕਮਰਾ ਨੰਬਰ 117 ਵਿੱਚ ਮੁਲਾਕਾਤ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਮੋਬਾਈਲ ਨੰਬਰ 9056581148 ਜਾਂ ਈ-ਮੇਲ ਆਈਡੀ obs.zp.ps.fgs@outlook.com ਉਤੇ ਜਾਂ ਤਾਲਮੇਲ ਅਧਿਕਾਰੀ ਮਨਿੰਦਰ ਸਿੰਘ ਦੇ ਮੋਬਾਇਲ ਨੰਬਰ 9530594468 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *