WTC Final : ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ

WTC Final : ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ

ਆਸਟ੍ਰੇਲੀਆ 169 ਦੌੜਾਂ ਨਾਲ ਹੈ ਅੱਗੇ ; ਅੱਜ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ ਦੂਜੇ ਦਿਨ ਦਾ ਖੇਡ

ਜਾਣੋ, ਪਹਿਲੇ ਦਿਨ ਦੇ ਖੇਡ ਦਾ ਪੂਰਾ ਹਾਲ

ਚੰਡੀਗੜ੍ਹ, 12ਜੂਨ(ਵਿਸ਼ਵ ਵਾਰਤਾ) WTC Final :  ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ ਮੁਕਾਬਲਾ ਲੰਡਨ ਦੇ ਲਾਰਡਸ ਕ੍ਰਿਕਟ ਸਟੇਡੀਅਮ ਵਿੱਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾ ਰਿਹਾ ਹੈ।  ਜਿੱਥੇ ਬੀਤੇ ਕੱਲ੍ਹ(11ਜੂਨ) ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਮੈਚ ਦਾ ਦੂਜਾ ਦਿਨ ਹੈ ਤੇ ਦੁਪਹਿਰ 3 ਵਜੇ ਤੋਂ ਖੇਡ ਸ਼ੁਰੂ ਹੋਵੇਗਾ। ਦੱਸ ਦਈਏ ਕਿ ਮੈਚ ਦੇ ਪਹਿਲੇ ਦਿਨ ਆਸਟ੍ਰੇਲੀਆ ਨੇ ਟਾਸ ਹਾਰਨ ਤੋਂ ਬਾਅਦ ਪਹਿਲੀ ਪਾਰੀ ਵਿੱਚ 212 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੇ 4 ਵਿਕਟਾਂ ਦੇ ਨੁਕਸਾਨ ‘ਤੇ 43 ਦੌੜਾਂ ਬਣਾਈਆਂ ਹਨ। ਟੀਮ ਅੱਜ ਇਸ ਸਕੋਰ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕਰੇਗੀ। ਕੰਗਾਰੂ ਟੀਮ ਇਸ ਸਮੇਂ 169 ਦੌੜਾਂ ਨਾਲ ਅੱਗੇ ਹੈ।

ਮੁਕਾਬਲੇ ਦੇ ਪਹਿਲੇ ਦਿਨ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਖਰਾਬ ਰਹੀ। ਆਸਟ੍ਰੇਲੀਆ ਨੇ 23.2 ਓਵਰਾਂ ਵਿੱਚ 67 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ। ਮਾਰਨਸ ਲਾਬੂਸ਼ਾਨੇ 17, ਟ੍ਰੈਵਿਸ ਹੈੱਡ 11 ਅਤੇ ਕੈਮਰਨ ਗ੍ਰੀਨ 4 ਦੌੜਾਂ ਬਣਾ ਕੇ ਆਊਟ ਹੋਏ। ਓਪਨਰ ਉਸਮਾਨ ਖਵਾਜਾ ਖਾਤਾ ਵੀ ਨਹੀਂ ਖੋਲ੍ਹ ਸਕੇ। ਦੂਜੇ ਸੈਸ਼ਨ ਵਿੱਚ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਵਾਪਸੀ ਕੀਤੀ ਅਤੇ ਸਿਰਫ਼ 1 ਵਿਕਟ ਗੁਆਉਣ ਤੋਂ ਬਾਅਦ ਸਕੋਰ 190 ਤੱਕ ਲੈ ਗਏ। ਸਟੀਵ ਸਮਿਥ ਨੇ ਅਰਧ ਸੈਂਕੜਾ ਲਗਾਇਆ ਤੇ 66 ਦੌੜਾਂ ਬਣਾਉਣ ਤੋਂ ਬਾਅਦ ਉਹ ਆਊਟ ਹੋ ਗਿਆ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਸਿਰਫ਼ 22 ਦੌੜਾਂ ਬਣਾ ਕੇ ਆਪਣੀਆਂ ਆਖਰੀ 5 ਵਿਕਟਾਂ ਗੁਆ ਦਿੱਤੀਆਂ।

ਦੱਖਣੀ ਅਫਰੀਕਾ ਨੇ ਤੀਜੇ ਸੈਸ਼ਨ ਵਿੱਚ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਕੀਤੀ। ਟੀਮ ਨੇ ਪਹਿਲੇ ਹੀ ਓਵਰ ਵਿੱਚ ਏਡਨ ਮਾਰਕਰਾਮ ਦਾ ਵਿਕਟ ਗੁਆ ਦਿੱਤਾ। ਦਿਨ ਦੇ ਅੰਤ ਤੋਂ ਪਹਿਲਾਂ, ਟ੍ਰਿਸਟਨ ਸਟੱਬਸ ਵੀ 2 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ, ਤੇਂਬਾ ਬਾਵੁਮਾ 3 ਦੌੜਾਂ ਬਣਾ ਕੇ ਨਾਬਾਦ ਅਤੇ ਡੇਵਿਡ ਬੇਡਿੰਘਮ 8 ਦੌੜਾਂ ਬਣਾ ਕੇ ਨਾਬਾਦ ਵਾਪਸ ਪਰਤੇ। ਦੋਵੇਂ ਅੱਜ ਇਸ ਸਕੋਰ ਨਾਲ ਆਪਣੀ ਪਾਰੀ ਜਾਰੀ ਰੱਖਣਗੇ। ਦੱਖਣੀ ਅਫਰੀਕਾ ਨੇ 4 ਵਿਕਟਾਂ ਗੁਆਉਣ ਤੋਂ ਬਾਅਦ 43 ਦੌੜਾਂ ਬਣਾਈਆਂ ਹਨ।

ਇਸ ਤੋਂ ਇਲਾਵਾ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਵੱਲੋਂ ਕਾਗਿਸੋ ਰਬਾਡਾ ਨੇ 5 ਵਿਕਟਾਂ ਲਈਆਂ ਅਤੇ ਮਾਰਕੋ ਜੈਨਸਨ ਨੇ 3 ਵਿਕਟਾਂ ਲਈਆਂ। ਕੇਸ਼ਵ ਮਹਾਰਾਜ ਅਤੇ ਏਡਨ ਮਾਰਕਰਾਮ ਨੇ 1-1 ਵਿਕਟ ਲਈ।

Leave a Reply

Your email address will not be published. Required fields are marked *