ਇਸਤਰੀ ਜਾਗ੍ਰਿਤੀ ਮੰਚ ਦੀ ਸੁਬਾਈ ਆਗੂ ਅਨੀਤਾ ਸੰਧੂ ਨੇ ਲੋਹੀਆਂ ਖਾਸ ਥਾਣੇ ਅਧੀਨ ਪੈਂਦੇ ਕੰਗ ਕਲਾ ਦੀ ਮੋਟਰ ਤੇ ਇੱਕ ਪ੍ਰਵਾਸੀ ਮਜ਼ਦੂਰ ਔਰਤ ਤੇ ਉਸਦੀ ਬੇਟੀ ਨਾਲ ਸਮੂਹਿਕ ਰੂਪ ਵਿੱਚ ਕੀਤੇ ਗਏ ਬਲਾਤਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਹੈਰਾਨੀ ਪ੍ਰਗਟ ਕੀਤੀ ਕਿ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਰੋਜੀ ਰੋਟੀ ਦੀ ਖਾਤਰ ਇਕੱਲੇ ਰਹਿ ਰਹੇ ਪਰਿਵਾਰ ਪਰਿਵਾਰ ਨਾਲ ਵਾਪਰੇ ਇਸ ਦਰਦਨਾਕ ਜੁਰਮ ਤੋਂ ਬਾਅਦ ਪੁਲਿਸ ਵੱਲੋਂ ਇੰਨੇ ਦਿਨ ਤੱਕ ਇਸ ਜੁਰਮ ਦੀ ਸੂਚਨਾ ਮੀਡੀਆ ਅਤੇ ਆਮ ਲੋਕਾਂ ਕੋਲ ਕਿਉਂ ਛੁਪਾ ਕੇ ਰੱਖੀ ਜਦ ਕਿ ਆਮ ਲੋਕ ਅਤੇ ਮੀਡੀਆ ਅਕਸਰ ਮੁਜਰਮਾ ਤੱਕ ਪਹੁੰਚਣ ਲਈ ਸਹਾਈ ਹੁੰਦੇ ਹਨ। ਇਸ ਤਰ੍ਹਾਂ ਦੀ ਇੱਕ ਹੋਰ ਦਰਦਨਾਕ ਘਟਨਾ ਜੋ ਬੀਤੇ ਦਿਨੀ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਸ਼ਾਹਕੋਟ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਗਈ। ਜਿਸ ਵਿੱਚ ਨੰਗਲ ਅੰਬੀਆਂ ਖੁਰਦ ਦੀ ਇੱਕ ਲੜਕੀ ਜਿਹੜੀ ਦੋ ਸਾਲ ਦੇ ਬੱਚੇ ਦੀ ਮਾਂ ਸੀ ਦਾ ਕਤਲ ਕਰਕੇ ਰਾਤ ਦੇ ਹਨੇਰੇ ਵਿੱਚ ਲੜਕੀ ਦਾ ਸੰਸਕਾਰ ਕਰ ਦਿੱਤਾ ਗਿਆ। ਤਾਂ ਕਿ ਸਾਰੇ ਸਬੂਤਾਂ ਨੂੰ ਮਟਿਆ ਜਾ ਸਕੇ। ਲੜਕੀ ਦੇ ਪੇਕੇ ਪਰਿਵਾਰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਲੜਕੀ ਦੀ ਮੌਤ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ। ਜਦ ਲੜਕੀ ਦੇ ਪੇਕਿਆਂ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲੜਕੀ ਦੇ ਪੇਕੇ ਪਿੰਡ ਉਧੋਵਾਲ ਦੀ ਪੰਚਾਇਤ ਨੂੰ ਨਾਲ ਲੈ ਕੇ ਇੱਕ ਦਰਖਾਸਤ ਡੀਐਸਪੀ ਸ਼ਾਹਕੋਟ ਅਤੇ ਥਾਣਾ ਸ਼ਾਹਕੋਟ ਨੂੰ ਦਿੱਤੀ ਜਦ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਸਤਰੀ ਜਾਗਰਤੀ ਮੰਚ ਦੀ ਆਗੂ ਅਨੀਤਾ ਸੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਔਰਤਾਂ ਨੇ ਡੀਐਸਪੀ ਉਕਾਰ ਸਿੰਘ ਬਰਾੜ ਅਤੇ ਐਸ ਐਚ ਓ ਸ਼ਾਹਕੋਟ ਨੂੰ ਮਿਲ ਕੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤਾਂ ਐਸ ਐਚ ਓ ਸ਼ਾਹਕੋਟ ਦਾ ਰਵਈਆ ਔਰਤਾਂ ਪ੍ਰਤੀ ਧਮਕਾਉਣ ਵਾਲਾ ਸੀ। ਜਨਤਕ ਜਥੇਬੰਦੀਆਂ ਦੇ ਦਬਾਅ ਸਦਕਾ 17 ਨਵੰਬਰ ਨੂੰ ਸ਼ਾਹਕੋਟ ਪੁਲਿਸ ਨੇ ਧਾਰਾ103,6(12),238,3(5) ਤਹਿਤ ਪਰਚਾ ਤਾਂ ਦਰਜ ਕਰ ਲਿਆ। ਪਰ ਪੁਲਿਸ ਨੇ ਨਾ ਤਾਂ ਪਰਚਾ ਦਰਜ ਕਰਨ ਬਾਰੇ ਨਾ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਪੀੜਿਤ ਪਰਿਵਾਰ ਅਤੇ ਮੀਡੀਆ ਰਾਹੀਂ ਸਾਂਝੀ ਕੀਤੀ। ਜਦ ਕਿ ਹਰ ਛੋਟੇ ਮੋਟੇ ਮਾਮਲੇ ਵਿੱਚ ਸ਼ਾਹਕੋਟ ਦੇ ਪੁਲਿਸ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਕੇ ਆਪਣੀਆਂ ਪ੍ਰਾਪਤੀਆਂ ਗਣਾਉਦੇ ਦੇਰ ਨਹੀਂ ਲਾਉਂਦੇ। ਜਦ ਕਿ ਪੁਲਿਸ ਦੇ ਦਾਅਵਿਆਂ ਦੇ ਬਾਵਜੂਦ ਜ਼ੁਰਮ ਅਮਰ ਵੇਲ ਵਾਂਗ ਵਧ ਰਿਹਾ ਹੈ। ਅੱਜ ਹਰ ਔਰਤ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੀ ਹੈ। ਕਈ ਪੁਲਿਸ ਅਧਿਕਾਰੀਆਂ ਦਾ ਔਰਤਾਂ ਪ੍ਰਤੀ ਰਵਈਆ ਜਗੀਰੂ ਕਿਸਮ ਦਾ ਹੈ। ਉਹਨਾਂ ਨੇ ਜ਼ਿਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਮੀਡੀਆ ਅਤੇ ਲੋਕਾਂ ਦਾ ਸਹਿਯੋਗ ਲੈਣ ਚਾਹੀਦਾ ਹੈ। ਜੁਰਮ ਨੂੰ ਛੁਪਾਉਣ ਨਾਲ ਜ਼ੁਰਮ ਘੱਟਦਾ ਨਹੀਂ ਵੱਧਦਾ ਹੈ। ਜੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸਤਰੀ ਜਾਗ੍ਰਿਤੀ ਮੰਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਨਸਾਫ ਲਈ ਆਵਾਜ਼ ਉਠਾਏਗੀ।
ਥਾਣਾ ਸ਼ਾਹਕੋਟ ਅਤੇ ਲੋਹੀਆਂ ਦੀ ਪੁਲਿਸ ਦੇ ਅਧਿਕਾਰੀ ਔਰਤਾਂ ਤੇ ਹੁੰਦੇ ਜ਼ੁਰਮ ਦੀ ਮੀਡੀਆ ਤੇ ਲੋਕਾਂ ਨੂੰ ਜਾਣਕਾਰੀ ਦੇਣ ਤੋਂ ਕਿਉਂ ਕਤਰਾਉਂਦੇ ਹਨ!
