ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ  ਵੱਲੋਂ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਕੀਤਾ ਗਿਆ ਜਲ ਅਰਪਣ ਦਿਵਸ ਦਾ ਆਯੋਜਨ

ਪਿੰਡ ਕਿੱਕਰ ਵਾਲਾ ਰੂਪਾ, ਬਲਾਕ ਅਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਜਲ ਅਰਪਣ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ  ਦੇ ਐਕਸੀਅਨ ਸ਼੍ਰੀ ਸੁਰਮੁਖ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਅਤੇ ਬਚਤ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਪਾਣੀ ਦੀ ਬੇਕਾਰ ਬਰਬਾਦੀ ਰੋਕੀ ਜਾਵੇ ਅਤੇ ਸਿਹਤਮੰਦ ਜੀਵਨ ਲਈ ਸ਼ੁਧ ਪਾਣੀ ਦੀ ਮਹੱਤਤਾ ਨੂੰ ਸਮਝਿਆ ਜਾਵੇ। ਪਿੰਡ ਵਾਸੀਆਂ ਨੂੰ ਪਾਣੀ ਦੀ ਬਚਤ, ਸਹੀ ਵਰਤੋਂ ਅਤੇ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਜੀਪੀਡਬਲਯੂਐਸਸੀ ਵੱਲੋਂ ਯੋਜਨਾ ਦੇ ਸੰਖੇਪ ‘ਤੇ ਚਰਚਾ ਕੀਤੀ ਗਈ।ਸ਼੍ਰੀ ਮਨੀਸ਼ ਕੁਮਾਰ ਐਸਡੀਈ, ਸ਼੍ਰੀਮਤੀ ਪੂਨਮ ਆਈਈਸੀ ਸਪੈਸ਼ਲਿਸਟ ਅਤੇ ਸ਼੍ਰੀਮਤੀ ਸ਼ਿਮਲਾ ਰਾਣੀ, ਸ਼੍ਰੀ ਮਨਜੀਤ ਸਿੰਘ ਅਤੇ ਸ਼੍ਰੀ ਸੋਹਣ ਸਿੰਘ ਸਾਰੇ ਬੀਆਰਸੀਜ਼ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।
ਜੀਪੀਡਬਲਯੂਐਸਸੀ ਪਿੰਡ ਕਿੱਕਰ ਵਾਲਾ ਰੂਪਾ ਦੇ ਚੇਅਰਮੈਨ, ਜੀਪੀਡਬਲਯੂਐਸਸੀ ਮੈਂਬਰ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵੀ ਜਲ ਅਰਪਣ ਦਿਵਸ ਸਮਾਗਮ ਵਿੱਚ ਮੌਜੂਦ ਸਨ।

Leave a Reply

Your email address will not be published. Required fields are marked *