“ਵਿਕਸਿਤ ਕ੍ਰਿਸ਼ੀ ਅਭਿਆਨ” ਅਧੀਨ ਆਈ ਸੀ ਏ ਆਰ ਟੀਮ ਵੱਲੋਂ ਪਿੰਡਾਂ ਵਿੱਚ ਨੌਜਵਾਨਾਂ ਦੀ ਭਲਾਈ ਲਈ ਜਾਗਰੂਕਤਾ ਕਾਰਜਕ੍ਰਮ ਆਯੋਜਿਤ

ਫਾਜ਼ਿਲਕਾ, 1 ਜੂਨ 2025 – “ਵਿਕਸਿਤ ਕ੍ਰਿਸ਼ੀ ਅਭਿਆਨ” ਦੇ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ  ਫਾਜ਼ਿਲਕਾ ਅਤੇ ਭਾਰਤੀ ਕ੍ਰਿਸ਼ੀ ਅਨੁਸੰਧਾਨ ਪਰਿਸ਼ਦ  ਦੀ ਸਾਂਝੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਸੁਰੇਸ਼ ਵਾਲਾ, ਕਰੀਆਂ, ਬੰਦੀ ਵਾਲਾ, ਰਾਮਸਰਾ ਆਦਿ ਦਾ ਦੌਰਾ ਕਰਕੇ ਪਿੰਡਾਂ ਦੇ ਨੌਜਵਾਨਾਂ ਨੂੰ ਕ੍ਰਿਸ਼ੀ ਖੇਤਰ ਵਿਚ ਆਤਮਨਿਰਭਰ ਬਣਾਉਣ ਲਈ ਜਾਗਰੂਕਤਾ ਕਾਰਜਕ੍ਰਮ ਆਯੋਜਿਤ ਕੀਤੇ ਗਏ।

ਇਹ ਉਪਰਾਲਾ ਪਿੰਡ ਪੱਧਰ ‘ਤੇ ਕ੍ਰਿਸ਼ੀ ਆਧਾਰਤ ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਨੌਜਵਾਨਾਂ ਨੂੰ ਆਧੁਨਿਕ ਕ੍ਰਿਸ਼ੀ ਤਕਨੀਕਾਂ ਬਾਰੇ ਜਾਣੂ ਕਰਵਾਉਣ ਲਈ ਕੀਤਾ ਗਿਆ। ਕੇ ਵੀ ਕੇ ਫਾਜ਼ਿਲਕਾ ਦੇ ਸਮਨਵਯਕ ਨੇ ਦੱਸਿਆ ਕਿ ਇਹ ਮੁਹਿੰਮ “ਵਿਕਸਿਤ ਭਾਰਤ” ਦੇ ਦਰਸ਼ਨ ਅਨੁਸਾਰ ਹੈ, ਜਿਸ ਵਿੱਚ ਪਿੰਡਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਖੇਤੀ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਕ੍ਰਿਸ਼ੀ ਪ੍ਰਤੀ ਵਧ ਰਹੀ ਦਿਲਚਸਪੀ ਸਹੀ ਦਿਸ਼ਾ ਅਤੇ ਸਿਖਲਾਈ ਦੇ ਨਾਲ ਉਨ੍ਹਾਂ ਨੂੰ ਸਵੈ-ਰੋਜ਼ਗਾਰ ਵੱਲ ਲੈ ਜਾ ਸਕਦੀ ਹੈ।
ਆਈ ਸੀ ਏ  ਆਰ ਦੀ ਟੀਮ  ਨੇ ਭਾਗੀਦਾਰਾਂ ਨੂੰ ਵੱਖ-ਵੱਖ ਕੇਂਦਰੀ ਯੋਜਨਾਵਾਂ ਜਿਵੇਂ ਕਿ ਪੀਐਮ-ਕੁਸੁਮ, ਪੀਐਮ-ਐਫਐਮਈ ਅਤੇ ਆਤਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ, ਤਾਂ ਜੋ ਉਹ ਸਰਕਾਰੀ ਸਹਾਇਤਾ ਲੈ ਕੇ ਨਵੀਆਂ ਤਕਨੀਕਾਂ ਅਪਣਾ ਕੇ ਲਾਭ ਉਠਾ ਸਕਣ।

ਕਾਰਜਕ੍ਰਮ ਦਾ ਅੰਤ ਕਿਸਾਨਾਂ ਅਤੇ ਨੌਜਵਾਨਾਂ ਨਾਲ ਖੁੱਲ੍ਹੀ ਚਰਚਾ ਨਾਲ ਹੋਇਆ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਵਿਸ਼ੇ ਦੇ ਵਿਗਿਆਨੀਆਂ ਤੋਂ ਹੱਲ ਪ੍ਰਾਪਤ ਕੀਤੇ। ਕੇ ਵੀ ਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਪਿੰਡਾਂ ਵਿੱਚ ਵੀ ਅਜੇਹੇ ਕਾਰਜਕ੍ਰਮ ਕਰਨ ਦਾ ਸੰਕਲਪ ਲਿਆ ਹੈ।

Leave a Reply

Your email address will not be published. Required fields are marked *