ਰੇਲਵੇ ਸਟੇਸ਼ਨ ਤੋਂ ਮਿਲੇ ਲਵਾਰਿਸ ਬੱਚੇ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਨੇ ਮਿਲਾਇਆ ਮਾਤਾ ਪਿਤਾ ਨਾਲ

ਫਾਜ਼ਿਲਕਾ 19 ਸਤੰਬਰ 2025…
2 ਜੁਲਾਈ 2025 ਨੂੰ ਅਬੋਹਰ ਰੇਲਵੇ ਸਟੇਸ਼ਨ ਤੇ ਪੰਕਜ ਨਾਮ ਦਾ 9 ਸਾਲਾਂ ਬੱਚਾ ਪਾਇਆ ਗਿਆ।  ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਨੂੰ ਸੂਚਨਾ ਪ੍ਰਾਪਤ ਹੋਣ ਤੇ ਪੰਕਜ ਨੂੰ ਬਾਲ ਭਲਾਈ ਕਮੇਟੀ ਫਾਜ਼ਿਲਕਾ ਦੇ ਸਹਿਯੋਗ ਨਾਲ ਅਬੋਹਰ ਦੇ ਸੀ.ਸੀ.ਆਈ. ਵਿੱਚ ਰੱਖਿਆ ਗਿਆ ਜਿੱਥੇ ਬੱਚੇ ਦੇ ਰਹਿਣ ਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਤੇ ਬੱਚੇ ਦੇ ਮਨੋਰੰਜਨ ਲਈ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ।  
ਇਸ ਉਪਰੰਤ ਦਫਤਰ ਵੱਲੋਂ ਬੱਚੇ ਪੰਕਜ ਦੀ ਵਾਰ ਵਾਰ ਕਾਊਂਸਲਿੰਗ ਕੀਤੀ ਗਈ ਅਤੇ ਗੱਲਬਾਤ ਦੌਰਾਨ ਪਰਿਵਾਰ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਨਾਵਾ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਬੱਚੇ ਦੇ ਮਾਤਾ – ਪਿਤਾ ਅਤੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਬੱਚੇ ਪੰਕਜ ਦੇ ਪਰਿਵਾਰ ਦਾ ਪਤਾ ਲਗਾਇਆ ਗਿਆ ਅਤੇ ਬੱਚੇ ਦੇ ਪਿਤਾ ਨਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਜੋ ਕਿ ਰੋਹਤਕ ਦੇ ਰਹਿਣ ਵਾਲੇ ਹਨ। ਪੰਕਜ ਦੇ ਪਿਤਾ ਨਰੇਸ਼ ਕੁਮਾਰ ਨੂੰ ਫਾਜ਼ਿਲਕਾ ਬੁਲਾ ਕੇ ਉਸਦੇ ਬੱਚੇ ਨਾਲ ਮਿਲਵਾਇਆ ਗਿਆ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਬੱਚੇ ਨੂੰ ਉਸਦੇ ਮਾਤਾ- ਪਿਤਾ ਦੇ ਹਵਾਲੇ ਕਰ ਦਿੱਤਾ ਗਿਆ। ਬੱਚੇ ਨੂੰ ਮਿਲਣ ਤੇ ਪਿਤਾ ਤੇ ਪਰਿਵਾਰ ਬਹੁਤ ਖੁਸ਼ ਹੈ ਤੇ ਉਨ੍ਹਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।

Leave a Reply

Your email address will not be published. Required fields are marked *