ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਜੀ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੀਆ ਹਦਾਇਤਾਂ ਅਨੁਸਾਰ ਜ਼ਿਲਾ ਫਾਜ਼ਿਲਕਾ ਦੇ ਬਲਾਕ ਖੂਈਆਂ ਸਰਵਰ ਵਿਖੇ ਪੋਸ਼ਣ ਵੀ ਪੜ੍ਹਾਈ ਵੀ ਤਹਿਤ ਜ਼ਿਲ੍ਹਾ ਪੱਧਰ ਤੇ ਫੇਸ-2 ਦੇ ਅਧੀਨ ਆਂਗਣਵਾੜੀ ਵਰਕਰਾਂ ਦੇ ਪਹਿਲਾ ਬੈਚ ਨੂੰ ਟਰੇਨਿੰਗ ਦਿੱਤੀ ਗਈ। ਜ਼ਿਲਾ ਫਾਜ਼ਿਲਕਾ ਦੇ ਕੁੱਲ 492 ਅੰਗਣਵਾੜੀ ਵਰਕਰਾਂ ਨੂੰ ਇਸ ਟਰੇਨਿੰਗ ਦੇ ਤਹਿਤ ਕਵਰ ਕੀਤਾ ਜਾਵੇਗਾ।

ਇਸ ਟਰੇਨਿੰਗ ਦੌਰਾਨ ਆਂਗਣਵਾੜੀ ਸੈਂਟਰਾਂ ਵਿੱਚ ਈ.ਸੀ.ਸੀ.ਈ.ਨੂੰ ਲਾਗੂ ਕਰਨ ਅਤੇ ਆਧਾਰਸ਼ੀਲਾ ਤੇ ਨਵਚੇਤਨਾ ਦੀ ਟ੍ਰੇਨਿੰਗ ਕਰਵਾਈ ਗਈ। ਸਿਖਲਾਈ ਵਿਚ ਗੁਣਵੱਤਾ ਅਤੇ ਮਿਆਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੇਟ ਲੈਵਲ ਮਾਸਟਰ ਟਰੇਨਰਾਂ ਰਾਹੀਂ ਇਹ ਸਿਖਲਾਈ ਮੁਹੱਈਆ ਕਰਵਾਈ ਗਈ
